ਮੱਛਲੀਕਲਾਂ ਦੇ ਸਕੂਲੀ ਬੱਚਿਆਂ ਨੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਨੂੰ ਕੀਤਾ ਯਾਦ

ਸਵੇਰ ਦੀ ਸਭਾ ਵਿੱਚ ਸ਼ਹੀਦੀ ਗਾਥਾ ਸੰਬੰਧੀ ਕੀਤਾ ਸ਼ਬਦ ਗਾਇਨ
ਐਸ.ਏ.ਐਸ ਨਗਰ, 24 ਦਸੰਬਰ (ਸ.ਬ.)  ਜ਼ਿਲ੍ਹੇ ਦੇ ਪਿੰਡ ਮੱਛਲੀਕਲਾਂ ਦੇ ਸਕੁਲੀ ਬੱਚਿਆਂ ਨੇ ਸਭਾ ਦੇ ਦਿਨਾਂ ਦੌਰਾਨ ਸਕੂਲ ਵਿੱਚ ਚਾਲੂ ਕੈਲੰਡਰ ਵਰ੍ਹੇ ਦੇ ਆਖ਼ਰੀ ਕੰਮ-ਕਾਜੀ ਦਿਨ ਦੀ    ਸਵੇਰ ਦੀ ਸਭਾ ਦਾ ਸਮਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕੀਤਾ|ਸਕੂਲ ਦੇ ਅਧਿਆਪਕਾਂ ਵੱਲੋਂ ਪਹਿਲਾਂ ਕਰਵਾਈ ਤਿਆਰੀ ਅਨੁਸਾਰ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਬੱਚਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ਼ ਸੰਬੰਧਿਤ ਸ਼ਬਦਾਂ-‘ਗੱਲ ਸੁਣ ਲਓ ਬੱਚਿਓ ਮੇਰੀ ਵੇ,ਤੁਹਾਡੀ ਜਾਪੇ ਉਮਰ ਛੁਟੇਰੀ ਵੇ’ ; ‘ਗਿਆ ਏ ਅਜੀਤ ਹੁਣ ਜਾਏਗਾ ਜੁਝਾਰ’ ; ‘ਕਲਗੀਧਰ ਪੰਥ ਪਿਆਰੇ ਦਾ, ਇੱਕ ਹੁਕਮ ਸੁਣਾ ਕੇ ਤੁਰ ਚੱਲਿਆ’ ; ‘ ਵੇਲ਼ਾ ਆ ਗਿਆ ਏ ਦਾਦੀਏ ਜੁਦਾਈ ਦਾ’ ; ‘ਸੰਗਤੇ ਨੀ ਮੇਰਾ ਨਾਂ ਗੁੱਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁੱਜਰੀ’ ;  ‘ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਸੁਣੋ ਉਸ ਵੇਲ਼ੇ ਦਾ ਹਾਲ਼ ਜੀ’ ; ‘ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ’ ਅਤੇ ਹੋਰ ਸ਼ਬਦਾਂ ਦਾ ਗਾਇਨ ਕਰਕੇ ਦਸ਼ਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਯਾਦ ਕੀਤਾ|ਖਾਸ ਗੱਲ ਇਹ ਕਿ ਸਾਰੇ ਪ੍ਰੋਗਰਾਮ ਦਾ ਸੰਚਾਲਣ ਵੀ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ|
ਸਭਾ ਦੇ ਅੰਤ ਵਿੱਚ ਸ਼ਬਦ ਗਾਇਨ ਵਿੱਚ ਸ਼ਿਰਕਤ ਕਰਨ ਵਾਲ਼ੇ ਬੱਚਿਆਂ ਨੂੰ ਇਨਾਮ ਵੰਡਣ ਉਪਰੰਤ ਸਕੂਲ ਦੇ ਪ੍ਰਿੰਸੀਪਲ ਮੈਡਮ ਨਵੀਨ ਗੁਪਤਾ ਨੇ ਸਿੱਖ ਇਤਿਹਾਸ ਵਿੱਚ ਦਰਜ਼ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਬਾਰੇ ਬੋਲਦਿਆਂ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਉਹ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਦੇਸ ਅਤੇ ਕੌਮ ਖ਼ਾਤਰ ਛੋਟੀ ਉਮਰੇ ਵੱਡੇ ਕੰਮ ਕਰਨ ਦਾ  ਸੰਦੇਸ਼ ਲੈਣ|

Leave a Reply

Your email address will not be published. Required fields are marked *