ਮੱਛਲੀ ਕਲਾਂ ਦੀ ਨੂਨਗਰ ਬਰਾਦਰੀ ਨੂੰ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਲਈ ਮਿਲੀ 2 ਲੱਖ ਰੁਪਏ ਦੀ ਗ੍ਰਾਂਟ


ਖਰੜ,18  ਨਵੰਬਰ (ਸ.ਬ.) ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ ਵਲੋਂ ਸਿਹਤ ਮੰਤਰੀ ਤੋਂ ਕੀਤੀ ਮੰਗ ਉਪਰੰਤ ਸਿਹਤ ਮੰਤਰੀ ਵਲੋਂ ਅਪਣੇ ਅਖਤਿਆਰੀ ਕੋਟੇ ਵਿਚੋਂ ਪਿੰਡ ਮੱਛਲੀ ਕਲਾਂ ਦੀ ਨੂਨਗਰ ਬਰਾਦਰੀ ਨੂੰ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਦੀ ਉਸਾਰੀ ਵਾਸਤੇ 2 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ|
ਸ਼ਮਸ਼ਾਨਘਾਟ ਦੀ ਚਾਰਦੀਵਾਰੀ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮਗਰੋਂ ਸ੍ਰੀ ਮੱਛਲੀ ਕਲਾਂ ਨੇ ਦਸਿਆ ਕਿ ਇਸ ਬਰਾਦਰੀ ਨੂੰ ਹੁਣ ਤਕ ਪਿੰਡ ਵਿੱਚ ਖੁਲ੍ਹੀ ਬੀਆਬਾਨ ਥਾਂ ਤੇ ਦਾਹ ਸੰਸਕਾਰ ਕਰਨੇ ਪੈਂਦੇ ਸਨ ਅਤੇ ਜ਼ਮੀਨ ਦੀ ਕੋਈ ਨਿਸ਼ਾਨਦੇਹੀ ਨਹੀਂ ਹੋਈ ਸੀ| ਉਹਨਾਂ ਕਿਹਾ ਕਿ ਜਦੋਂ ਬਰਾਦਰੀ ਦੇ ਲੋਕਾਂ ਨੇ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਪਹਿਲਾਂ ਤਾਂ ਸ਼ਮਸ਼ਾਨਘਾਟ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਅਤੇ ਫਿਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਸਿੱਧੂ ਨੂੰ ਇਸ ਬਾਬਤ ਜਾਣੂੰ ਕਰਵਾਇਆ ਅਤੇ ਸਿਹਤ ਮੰਤਰੀ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ 2 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕਰ ਦਿੱਤੀ| 
ਉਹਨਾਂ  ਦਸਿਆ ਕਿ ਕੈਬਨਿਟ ਮੰਤਰੀ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਪਿੰਡ ਮੱਛਲੀ ਕਲਾਂ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਲਈ ਕੁਲ 10 ਲੱਖ ਰੁਪਏ ਦੀ ਗ੍ਰਾਂਟ ਦਿਤੀ ਹੈ ਜਿਸ ਵਿਚੋਂ 2 ਲੱਖ ਰੁਪਏ ਵਿਸੇਸ ਤੌਰ ਤੇ ਨੂਨਗਰ ਬਰਾਦਰੀ ਲਈ ਹਨ| ਉਨ੍ਹਾਂ ਦਸਿਆ ਕਿ 10 ਲੱਖ ਦੀ ਗ੍ਰਾਂਟ ਦਾ ਚੈਕ ਪਿੰਡ ਮੱਛਲੀ ਕਲਾਂ ਦੀ ਪੰਚਾਇਤ ਨੂੰ ਸੌਂਪ ਦਿਤਾ ਗਿਆ ਹੈ ਜਿਸ ਨਾਲ ਪਿੰਡ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ| ਇਸ ਮੌਕੇ ਸਰਪੰਚ ਬਲਰਾਮ ਸ਼ਰਮਾ, ਨਿਰਮਲ ਸਿੰਘ, ਰਣਜੀਤ ਸਿੰਘ, ਜਸਵਿੰਦਰ ਕੌਰ, ਸ੍ਰੀਮਤੀ ਨਵਜੋਤ ਸ਼ਰਮਾ (ਸਾਰੇ ਪੰਚ), ਹੇਮ ਰਾਜ ਕਪਿਲ, ਨੂਨਗਰ ਬਰਾਦਰੀ ਦੇ ਆਗੂ ਹਰਮੇਸ਼ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਸਿੰਘ, ਸਤੀਸ਼ ਕੁਮਾਰ, ਪਵਨ ਕੁਮਾਰ, ਰਾਜਿੰਦਰ ਸਿੰਘ, ਜੀਤ ਸਿੰਘ, ਸੋਹਣ ਲਾਲ ਅਤੇ ਬਲਜਿੰਦਰ ਸਿੰਘ ਮੌਜੂਦ ਸਨ| 

Leave a Reply

Your email address will not be published. Required fields are marked *