ਮੱਛਲੀ ਕਲਾਂ ਵਲੋਂ ਸਨੇਟਾ ਵਿਖੇ ਝੋਨਾ ਖ਼ਰੀਦ ਕੇਂਦਰ ਦਾ ਦੌਰਾ


ਐਸ ਏ ਐਸ ਨਗਰ, 21 ਅਕਤੂਬਰ (ਸ.ਬ.) ਮਾਰਕੀਟ ਕਮੇਟੀ ਖਰੜ ਦੇ            ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਝੋਨੇ ਦੀ ਖ਼ਰੀਦ, ਚੁਕਾਈ ਅਤੇ ਅਦਾਇਗੀ ਦਾ ਜਾਇਜ਼ਾ ਲੈਣ ਲਈ ਅੱਜ ਪਿੰਡ ਸਨੇਟਾ ਵਿਖੇ ਖ਼ਰੀਦ ਕੇਂਦਰ ਦਾ ਦੌਰਾ ਕੀਤਾ ਅਤੇ ਜ਼ਿਮੀਂਦਾਰਾਂ ਨਾਲ ਗੱਲਬਾਤ ਕੀਤੀ| 
ਇਸ ਮੌਕੇ ਮੱਛਲੀ ਕਲਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਖਰੜ ਅਧੀਨ ਪੈਂਦੇ ਸਾਰੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ, ਚੁਕਾਈ ਤੇ ਰਕਮ ਦੀ ਅਦਾਇਗੀ ਦਾ ਕੰਮ ਬਹੁਤ ਹੀ ਸੁਚੱਜੇ ਅਤੇ ਬਿਹਤਰ ਢੰਗ ਨਾਲ ਚੱਲ ਰਿਹਾ ਹੈ| ਉਨ੍ਹਾਂ ਕਿਹਾ ਕਿ ਫ਼ਸਲ ਵੇਚਣ ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਕਿਸਾਨ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਝ ਹਨ| 
ਉਹਨਾਂ ਦਸਿਆ ਕਿ ਹੁਣ ਤਕ  ਖਰੜ ਮੰਡੀ ਵਿਚ 136137 ਕੁਇੰਟਲ ਝੋਨੇ ਦੀ ਫ਼ਸਲ ਪੁੱਜੀ ਹੈ ਜਿਸ ਵਿਚੋਂ 109076 ਟਨ ਫ਼ਸਲ ਦੀ ਚੁਕਾਈ ਹੋ ਚੁੱਕੀ ਹੈ| ਇਸੇ ਤਰ੍ਹਾਂ ਸਨੇਟਾ ਖ਼ਰੀਦ           ਕੇਂਦਰ ਵਿਚ 17542 ਕੁਇੰਟਲ ਆਮਦ ਅਤੇ 15112 ਕੁਇੰਟਲ ਚੁਕਾਈ, ਚੱਪੜਚਿੜੀ ਵਿਖੇ 22008 ਕੁਇੰਟਲ ਆਮਦ ਅਤੇ 15239 ਕੁਇੰਟਲ ਚੁਕਾਈ, ਖਰੜ ਰਾਈਸ ਮਿੱਲ ਵਿਚ 8563 ਕੁਇੰਟਲ ਆਮਦ ਅਤੇ 8563 ਚੁਕਾਈ, ਗਰਗ ਰਾਈਸ ਮਿੱਲ ਵਿਚ 8082 ਕੁਇੰਟਲ ਆਮਦ ਅਤੇ 8082 ਕੁਇੰਟਲ ਚੁਕਾਈ, ਦਾਊਂ ਮਾਜਰਾ ਖ਼ਰੀਦ ਕੇਂਦਰ ਵਿਚ 26725 ਕੁਇੰਟਲ ਟਨ ਆਮਦ ਅਤੇ 23000 ਕੁਇੰਟਲ ਚੁਕਾਈ, ਪੱਕੀ ਰੁੜ੍ਹਕੀ ਵਿਖੇ ਖ਼ਰੀਦ ਕੇਂਦਰ ਵਿਚ 20430 ਕੁਇੰਟਲ ਆਮਦ ਅਤੇ 14492 ਕੁਇੰਟਲ ਟਨ ਚੁਕਾਈ, ਭਾਗੋ ਮਾਜਰਾ ਖ਼ਰੀਦ ਕੇਂਦਰ ਵਿਚ 32109 ਕੁਇੰਟਲ ਟਨ ਆਮਦ ਅਤੇ 25750 ਕੁਇੰਟਲ ਚੁਕਾਈ ਹੋ ਚੁਕੀ ਹੈ| 
ਉਨ੍ਹਾਂ ਕਿਹਾ ਕਿ ‘ਕੋਰੋਨਾ ਵਾਇਰਸ’ ਮਹਾਮਾਰੀ ਫੈਲਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਬਹੁਤ ਹੀ ਸੁਚੱਜੇ, ਯੋਜਨਾਬੱਧ  ਸਮਾਂਬੱਧ ਤਰੀਕੇ ਨਾਲ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਕੀਤੇ ਹਨ| ਵਿਧਾਨ ਸਭਾ ਵਿਚ ਬੀਤੇ ਦਿਨੀਂ ਪਾਸ ਕੀਤੇ ਗਏ ਖੇਤੀ ਬਿੱਲਾਂ ਬਾਰੇ ਗੱਲ ਕਰਦਿਆਂ ਸ੍ਰੀ ਮੱਛਲੀ ਕਲਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦੇ ਰਾਖੇ ਬਣਨ ਤੋਂ ਬਾਅਦ ਹੁਣ ਕਿਸਾਨ ਅਤੇ ਕਿਸਾਨੀ ਦੇ ਰਾਖੇ ਬਣ ਕੇ ਉਭਰੇ ਹਨ| ਉਨ੍ਹਾਂ ਕਿਹਾ ਕਿ ਸੂਬੇ ਦੀ ਕਿਸਾਨੀ ਨੂੰ ਬਚਾਉਣ ਲਈ ਇਤਿਹਾਸਕ ਬਿੱਲ ਪਾਸ ਕਰਦਿਆਂ ਕੈਪਟਨ ਅਮਰਿੰਦਰ ਸਿੰਘ  ਨੇ ਆਪਣੀ ਕੁਰਸੀ ਅਤੇ ਸਮੁੱਚੀ ਸਰਕਾਰ ਵੀ ਦਾਅ ਤੇ ਲਾ ਦਿੱਤੀ ਹੈ| 
ਇਸ ਮੌਕੇ ਬਲਾਕ ਕਾਂਗਰਸ ਦਿਹਾਤੀ ਮੁਹਾਲੀ ਦੇ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਚੌਧਰੀ ਭਗਤ ਰਾਮ ਸਰਪੰਚ ਸਨੇਟਾ, ਚੌਧਰੀ ਹਰਨੇਕ ਸਿੰਘ ਨੇਕੀ ਸਨੇਟਾ, ਮਨਜੀਤ ਸਿੰਘ ਤੰਗੋਰੀ, ਵਾਇਸ ਚੇਅਰਮੈਨ ਬਲਾਕ ਸੰਮਤੀ ਖਰੜ, ਦਵਿੰਦਰ ਸਿੰਘ ਸਰਪੰਚ ਕੁਰੜਾ, ਹਰਿੰਦਰ ਸਿੰਘ ਜੋਨੀ ਸਰਪੰਚ ਗਡਾਣਾ, ਪੰਡਿਤ ਭੁਪਿੰਦਰ ਕੁਮਾਰ ਸਰਪੰਚ ਨਗਾਰੀ, ਮੰਡੀ ਸੁਪਰਵਾਇਜ਼ਰ ਹਰਪਾਲ ਸਿੰਘ, ਆਕਸ਼ਨ ਰੀਕਾਰਡਰ ਕੁਲਵਿੰਦਰ ਸਿੰਘ ਤੋਂ ਇਲਾਵਾ ਕਿਸਾਨ ਅਤੇ ਹੋਰ ਪਤਵੰਤੇ ਮੌਜੂਦ ਸਨ|

Leave a Reply

Your email address will not be published. Required fields are marked *