ਮੱਛਲੀ ਕਲਾਂ ਵਿਖੇ ਬਾਬਾ ਸਈਯਦ ਪੀਰ ਨੂੰ ਸਮਰਪਿਤ ਕੁਸਤੀ ਦੰਗਲ ਕਰਵਾਇਆ ਗਿਆ

ਐਸ ਏ ਐਸ ਨਗਰ, 22 ਦਸੰਬਰ (ਸ.ਬ.) ਨਜਦੀਕੀ ਪੈਂਦੇ ਪਿੰਡ ਮੱਛਲੀ ਕਲਾਂ ਵਿਖੇ ਬਾਬਾ ਸਈਯਦ ਪੀਰ ਦੀ ਦਰਗਾਹ ਤੇ ਨਗਰ ਨਿਵਾਸੀਆਂ ਅਤੇ ਗਰਾਮ ਪੰਚਇਤ ਦੇ ਸਹਿਯੋਗ ਨਾਲ ਵਿਸ਼ਾਲ ਕੁਸਤੀ ਦੰਗਲ ਅਤੇ ਭੰਡਾਰਾ ਕਰਵਾਇਆ ਗਿਆ| ਇਸ ਵਿਸ਼ਾਲ ਕੁਸਤੀ ਦੰਗਲ ਵਿੱਚ ਤਕਰੀਬਨ ਸੌ ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਇਲਾਕਾ ਨਿਵਾਸੀਆਂ ਨੇ ਜਿਥੇ ਫਸਵੇਂ ਕੁਸ਼ਤੀ ਮੁਕਾਬਲਿਆਂ ਦਾ ਆਨੰਦ ਮਾਣਿਆ ਉਥੇ ਦੁਪਿਹਰ ਵੇਲੇ ਵਿਸ਼ਾਲ ਭੰਡਾਰੇ ਦਾ ਵੀ  ਲੁਤਫ ਉਠਾਇਆ| ਇਸ ਮੌਕੇ ਕਾਂਗਰਸ ਪਾਰਟੀ ਦੇ ਸੂਬਾਈ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਪਿੰਡ ਦੇ ਸਾਬਕਾ ਸਰਪੰਚ ਰਾਣਾ ਰਾਮ ਸਿੰਘ, ਅਮਰੀਕ}ਸਿੰਘ ਪੰਚ ਮੱਛਲੀ ਖੁਰਦ ਤੇ ਸਮੂਹ ਦੰਗਲ ਕਮੇਟੀ ਅਤੇ ਗਰਾਮ ਪੰਚਇਤ ਵਲੋਂ ਸਾਂਝੇ ਤੌਰ ਤੇ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਈ ਗਈ| ਦੰਗਲ ਕਮੇਟੀ ਦੇ ਪ੍ਰਧਾਨ ਅਭਮਨਿਊ ਰਾਣਾ ਨੇ ਦੱਸਿਆ ਝੰਡੀ ਦੀ ਕੁਸਤੀ ਦੇ ਹੋਏ ਗਹਿਗਚ ਮੁਕਾਬਲਿਆਂ ਦੌਰਾਨ ਨਰਿੰਦਰ ਸਿੰਘ ਝੰਜੇੜੀ ਨੇ ਸੈਕਟਰ 42 ਚੰਡੀਗੜ੍ਹ ਦੇ ਅਮਰਜੀਤ ਸਿੰਘ ਨੂੰ ਚਿਤ ਕਰਕੇ  ਲਗਭਗ 70 ਹਜ਼ਾਰ ਰੁਪਏ ਕੀਮਤ ਦੀ ਦੁਧਾਰੂ ਝੋਟੀ ਜਿੱਤੀ ਜਦ ਕਿ ਦੂਜੇ ਨੰਬਰ ਤੇ ਆਏ ਪਹਿਲਵਾਨ ਅਮਰਜੀਤ ਸਿੰਘ ਚੰਡੀਗੜ੍ਹ ਨੂੰ 21 ਹਜ਼ਾਰ ਰੁਪਏ ਦਾ ਨਗਦ ਇਨਾਮ ਦੇ ਕੇ ਦੰਗਲ ਕਮੇਟੀ ਅਤੇ ਪੰਚਇਤ ਵਲੋਂ ਸਨਮਾਨਿਤ ਕੀਤਾ ਗਿਆ  ਦੂਜੇ ਨੰਬਰ ਦੀ ਕੁਸਤੀ ਅਮਿਤ ਚੰਡੀਗੜ੍ਹ ਪੁਲਿਸ ਨੇ ਗੁਰਮੇਲ ਸਿੰਘ ਬੀ ਐਸ ਐਫ ਨੂੰ ਹਰਾਇਆ ਜੱਸਾ ਕਜਹੇੜੀ ਨੇ ਸ਼ਾਮ ਸਿੰਘ ਨੂੰ ਹਰਾਇਆ, ਚਾਹਤ ਝੰਜੇੜੀ ਤੇ ਸ਼ਮਸੇਰ ਸਿੰਘ ਫਤਿਹਗੜ੍ਹ ਦੀ ਕੁਸਤੀ ਬਰਾਬਰ ਰਹੀ| ਇਸ ਮੌਕੇ ਪਹਿਲਵਾਨ ਅਜੇ ਪਾਠਕ ਏ ਐਸ ਆਈ ਪੰਜਾਬ ਪੁਲਿਸ, ਪਵਨ ਕੁਮਾਰ ਐਸ ਪੀ ਬੀ ਐਸ ਐਫ ਅਤੇ ਪਹਿਲਵਾਨ ਬਹਾਦਰ ਸਿੰਘ ਝੰਜੇੜੀ ਦਾ ਦੰਗਲ ਕਮੇਟੀ ਅਤੇ ਪੰਚਇਤ ਵਲੋਂ ਨਗਦ ਇਨਾਮ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਕਲਵੀਰ ਕਾਈਨੋਰ ਅਤੇ ਨਾਜਰ ਸਿੰਘ ਨਾਭਾ ਵਲੋਂ ਕੁਸਤੀ ਦੰਗਲ ਦੌਰਾਨ ਕੋਮੈਟਰੀ ਕੀਤੀ ਗਈ ਜਦਕਿ ਪਹਿਲਵਾਨ ਬਹਾਦਰ ਸਿੰਘ ਝੰਜੇੜੀ ਵਲੋਂ ਸਾਰੇ ਪਹਿਲਵਾਨਾਂ ਦੀਆਂ ਹੱਥਜੋੜੀਆਂ ਕਰਵਾਕੇ ਕੁਸਤੀਆਂ ਕਰਵਾਈਆਂ ਗਈਆਂ| ਇਸ ਮੌਕੇ ਕਾਂਗਰਸੀ ਆਗੂ ਹਰਕੇਸ ਚੰਦ ਸ਼ਰਮਾ ਮੱਛਲੀ ਕਲਾਂ ਨੇ ਕਿਹਾ ਕਿ ਅਜਿਹੇ ਕੁਸਤੀ ਮੁਕਾਬਲਿਆਂ ਦੌਰਾਨ ਲੋਕਾਂ ਵਿਚ ਆਪਸੀ ਭਾਈਚਾਰਕ ਸਾਂਝ ਵੱਧ ਦੀ ਹੈ ਅਤੇ ਨੌਜੁਵਾਨ ਪੀੜੀ ਵੀ ਨਸ਼ਿਆਂ ਤੋਂ ਮੂੰਹ ਮੋੜ ਕੇ ਖੇਡਾਂ ਵੱਲ ਪ੍ਰੇਰਿਤ ਹੁੰਦੀ ਹੈ ਉਹਨਾਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਪੇਂਡੂ ਖੇਡ ਮੇਲਿਆਂ, ਖੇਡ ਕਲੱਬਾਂ ਅਤੇ ਪੰਚਇਤਾਂ ਨੂੰ ਵਿਸ਼ੇਸ ਤੌਰ ਤੇ ਫੰਡ ਮੁਹਈਆ ਕਰਵਾਏ ਜਾਣਗੇ ਤਾਂ ਜੋ ਸਾਡੇ ਨੌਜੁਵਾਨ ਪੁਰਾਤਨ ਵਿਰਸੇ ਅਤੇ ਖੇਡਾਂ ਨਾਲ ਜੁੜੇ ਰਹਿ ਸਕਣ ਇਸ ਮੌਕੇ ਚੌਧਰੀ ਮਾਮਚੰਦ ਪੰਚ, ਚੌਧਰੀ ਮਹਾਵੀਰ ਸਿੰਘ ਪੰਚ,ਚੌਧਰੀ ਮੋਹਨ ਸਿੰਘ ਪੰਚ, ਚੌਧਰੀ ਹਰਮੇਸ ਮੇਸ਼ੀ, ਚੌਧਰੀ ਰਾਮ ਰਸ਼ਪਾਲ ਰੋਡਾ, ਚੌਧਰੀ ਬਲਦੇਵ ਲੰਬੜਦਾਰ, ਚੌਧਰੀ ਸੀਸਪਾਲ , ਪੰਡਿਤ ਸਿਆਮ ਲਾਲ, ਚੌਧਰੀ ਜੈਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ|

Leave a Reply

Your email address will not be published. Required fields are marked *