ਮੱਧ ਨਾਈਜ਼ੀਰੀਆ ਵਿੱਚ 2 ਹਮਲਿਆਂ ਵਿੱਚ ਘੱਟ ਤੋਂ ਘੱਟ 13 ਵਿਅਕਤੀਆਂ ਦੀ ਮੌਤ

ਮਕੁਰਦੀ, 4 ਜੂਨ (ਸ.ਬ.) ਈਸਾਈ ਕਿਸਾਨਾਂ ਅਤੇ ਪਸ਼ੂ ਚਰਾਉਣ ਵਾਲਿਆਂ ਵਿਚਕਾਰ ਝਗੜੇ ਵਿਚ ਫਸੇ ਨਾਈਜ਼ੀਰੀਆ ਦੇ ਬੇਨੋਏ ਸੂਬੇ ਵਿਚ 2 ਵੱਖ-ਵੱਖ ਹਮਲਿਆਂ ਵਿਚ ਘੱਟ ਤੋਂ ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ| ਕਵਾਂਦੇ ਸਥਾਨਕ ਸਰਕਾਰ ਪ੍ਰੀਸ਼ਦ ਦੇ ਮੁਖੀ ਤੇਰਦੋ ਨਿਓਰ ਕੇਂਟੀ ਮੁਤਾਬਕ ਬੰਦੂਕਧਾਰੀ ਪਸ਼ੂ ਚਰਾਉਣ ਵਾਲੇ ਸਨ| ਇਹ ਹਥਿਆਰਬੰਦ ਵਿਅਕਤੀ ਅੱਧੀ ਰਾਤ ਨੂੰ ਪਿੰਡ ਵਿਚ ਉਸ ਸਮੇਂ ਦਾਖਲ ਹੋਏ ਜਦੋਂ ਲੋਕ ਸੋਂ ਰਹੇ ਸਨ| ਉਨ੍ਹਾਂ ਕਿਹਾ ਕਿ ਬੰਦੂਕਧਾਰੀਆਂ ਨੇ ਚਾਰੇ ਪਾਸੇ ਅੰਨ੍ਹੇਵਾਹ ਗੋਲਬਾਰੀ ਕਰ ਦਿੱਤੀ| ਉਨ੍ਹਾਂ ਅੱਗੇ ਕਿਹਾ ਇਸ ਗੋਲੀਬਾਰੀ ਦੌਰਾਨ 7 ਵਿਅਕਤੀ ਮਾਰੇ ਗਏ ਅਤੇ 6 ਹੋਰ ਜ਼ਖਮੀ ਹੋ ਗਏ| ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ| ਜਦੋਂ ਕਿ ਪਸ਼ੂ ਚਰਾਉਣ ਵਾਲੇ ਗੋਲੀਬਾਰੀ ਕਰਨ ਤੋਂ ਬਾਅਦ ਮਕਾਨਾਂ ਅਤੇ ਖੇਤਾਂ ਨੂੰ ਅੱਗ ਲਗਾ ਕੇ ਇਕ ਔਰਤ ਨੂੰ ਵੀ ਅਗਵਾ ਕਰ ਕੇ ਲੈ ਗਏ| ਦੂਜੀ ਘਟਨਾ ਵਿਚ ਓਟੁਕਪੋ ਸ਼ਹਿਰ ਵਿਚ ਅੱਜ ਭਾਈਚਾਰਕ ਹਿੰਸਾ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ|

Leave a Reply

Your email address will not be published. Required fields are marked *