ਮੱਧ ਪ੍ਰਦੇਸ਼: ਆਸਮਾਨੀ ਬਿਜਲੀ ਡਿੱਗਣ ਨਾਲ 5 ਲੋਕਾਂ ਦੀ ਮੌਤ

ਮੱਧ ਪ੍ਰਦੇਸ਼, 26 ਜੂਨ (ਸ.ਬ.) ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲ੍ਹੇ ਵਿੱਚ ਆਸਮਾਨ ਤੋਂ ਬਾਰਸ਼ ਅਤੇ ਬਿਜਲੀ ਦਾ ਕਹਿਰ ਦਰਦਨਾਕ ਸਾਬਤ ਹੋਇਆ| ਬਿਜਲੀ ਡਿੱਗਣ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਪੰਜ ਲੋਕਾਂ ਦੀ ਮੌਤ ਹੋ ਗਈ ਜਦੋਂਕਿ 2 ਜ਼ਖਮੀ ਹੋ ਗਏ| ਮ੍ਰਿਤਕਾਂ ਵਿੱਚ 3 ਬੱਚੇ ਅਤੇ ਦੋ ਔਰਤਾਂ ਸ਼ਾਮਲ ਹਨ|
ਘਟਨਾ ਸਿਵਨੀ ਜ਼ਿਲ੍ਹੇ ਦੇ ਕੇਵਲਾਰੀ ਥਾਣੇ ਦੇ ਮੇਹਗਾਂਓ ਦੀ ਹੈ| ਜਿੱਥੇ ਬਾਰਸ਼ ਤੇਜ਼ ਹੋਣ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਕੀ ਕੀਤਾ ਜਾਵੇ, ਉਦੋਂ ਹੀ ਆਸਮਾਨ ਤੋਂ ਬਿਜਲੀ ਡਿੱਗ ਗਈ ਅਤੇ ਪੰਜ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ| ਮ੍ਰਿਤਕਾਂ ਵਿੱਚ ਤਿੰਨ ਬੱਚੇ ਅਤੇ ਦੋ ਔਰਤਾਂ ਸ਼ਾਮਲ ਹਨ| ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਭੀੜ ਇੱਕਠੀ ਹੋ ਗਈ| ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ|

Leave a Reply

Your email address will not be published. Required fields are marked *