ਮੱਧ ਪ੍ਰਦੇਸ਼: ਟ੍ਰੈਕਟਰ ਅਤੇ ਜੀਪ ਦੀ ਭਿਆਨਕ ਟੱਕਰ ਵਿੱਚ 12 ਵਿਅਕਤੀਆਂ ਦੀ ਮੌਤ

ਭੋਪਾਲ, 21 ਜੂਨ (ਸ.ਬ.) ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ ਵਿੱਚ ਅੱਜ ਇਕ ਦਰਦਨਾਕ ਰੋਡ ਹਾਦਸਾ ਹੋਇਆ, ਜਿਸ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ| ਗੈਰ-ਕਾਨੂੰਨੀ ਰੇਤ ਨਾਲ ਭਰੇ ਟਰੈਕਟਰ ਨੇ ਚਾਰ ਪਹੀਆ ਵਾਹਨ ਨੂੰ ਟੱਕਰ ਮਾਰੀ, ਜਿਸ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਵਿਅਕਤੀ ਜ਼ਖਮੀ ਹੋ ਗਏ| ਘਟਨਾ ਸਟੇਸ਼ਨ ਰੋਡ ਥਾਣਾ ਇਲਾਕੇ ਦੇ ਗੰਜਰਾਮਪੁਰ ਦੀ ਹੈ| ਮੌਕੇ ਤੇ ਐਸ.ਪੀ ਪਹੁੰਚ ਚੁੱਕੇ ਹਨ ਅਤੇ ਹੁਣ ਗੱਡੀ ਵਿੱਚ ਫਸੀਆਂ ਕੁਝ ਲਾਸ਼ਾਂ ਨੂੰ ਕੱਢਿਆ ਜਾ ਰਿਹਾ ਹੈ|
ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਸਿਹਤ ਮੰਤਰੀ ਰੁਸਤਮ ਸਿੰਘ ਲੋਕਾਂ ਦਾ ਹਾਲ ਜਾਨਣ ਲਈ ਪਹੁੰਚੇ| ਪੁਲੀਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ| ਗੈਰ ਕਾਨੂੰਨੀ ਰੇਤ ਨਾਲ ਭਰੇ ਟ੍ਰੈਕਟਰ ਟਰਾਲੀ ਨੇ ਗੰਜਰਾਮਪੁਰ ਨੇੜੇ ਇਕ ਜੀਪ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਜੀਪ ਵਿੱਚ ਸਵਾਰ 12 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ|
ਜੀਪ ਵਿੱਚ ਸਵਾਰ ਵਿਅਕਤੀ ਗਵਾਲੀਅਰ ਤੋਂ ਘੁਰਘਾਨਾ ਵੱਲ ਜਾ ਰਹੇ ਸਨ| ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲੀਸ ਨੇ ਮ੍ਰਿਤਕਾਂ ਨੂੰ ਜੀਪ ਤੋਂ ਬਾਹਰ ਕੱਢਣਾ ਸ਼ੁਰੂ ਕੀਤਾ ਅਤੇ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਵਿੱਚ ਭਰਤੀ ਕਰਵਾਇਆ| ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਪੁਲੀਸ ਤੋਂ ਬਚਣ ਲਈ ਟ੍ਰੈਕਟਰ ਟਰਾਲੀ ਤੇਜ਼ ਰਫਤਾਰ ਨਾਲ ਜਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਹੋਇਆ|

Leave a Reply

Your email address will not be published. Required fields are marked *