ਮੱਧ ਪ੍ਰਦੇਸ਼ ਦੇ ਨੌਜਵਾਨ ਨੂੰ ਮਲੇਸ਼ੀਆ ਵਿੱਚ ਮਿਲੀ ਜ਼ਮਾਨਤ, ਛੇਤੀ ਪਰਤੇਗਾ ਭਾਰਤ

ਰਾਏਸੇਨ/ਕੁਆਲਾਲੰਪੁਰ, 30 ਜੂਨ (ਸ.ਬ.) ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲੇ ਦੇ ਇਕ ਨੌਜਵਾਨ ਨੂੰ ਮਲੇਸ਼ੀਆ ਦੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ਅਤੇ ਹੁਣ ਉਸ ਦੇ ਜਲਦੀ ਹੀ ਭਾਰਤ ਆਉਣ ਦੀ ਸੰਭਾਵਨਾ ਹੈ| ਵੀਜ਼ਾ ਮਿਆਦ ਸਮਾਪਤ ਹੋ ਜਾਣ ਤੋਂ ਬਾਅਦ ਵੀਰ ਸਿੰਘ ਚੌਹਾਨ ਨਾਂ ਦਾ ਇਹ ਨੌਜਵਾਨ ਉਥੋਂ ਦੇ ਕਾਨੂੰਨੀ ਮਾਮਲਿਆਂ ਵਿਚ ਉਲਝ ਗਿਆ ਸੀ ਅਤੇ ਇਸ ਮਾਮਲੇ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਦਖਲ ਦੇਣਾ ਪੈ ਗਿਆ ਸੀ|
ਵੀਰ ਸਿੰਘ ਚੌਹਾਨ ਨੇ ਕੱਲ ਫੋਨ ਤੇ ਆਪਣੇ ਪਰਿਵਾਰ ਨੂੰ ਉਸ ਨੂੰ ਜ਼ਮਾਨਤ ਮਿਲਣ ਦੀ ਜਾਣਕਾਰੀ ਦਿੱਤੀ| ਉਸ ਦੇ ਅਗਲੇ ਹਫਤੇ ਤੱਕ ਭਾਰਤ ਵਾਪਸ ਆਉਣ ਦੀ ਸੰਭਾਵਨਾ ਹੈ|
ਰਾਏਸੇਨ ਜ਼ਿਲੇ ਦੇ ਨੌਜਵਾਨ ਵੀਰ ਸਿੰਘ ਨੂੰ ਮਲੇਸ਼ੀਆ ਵਿਚ ਗ੍ਰਿਫਤਾਰ ਕੀਤੇ ਜਾਣ ਦੇ ਮਾਮਲੇ ਵਿਚ ਪਿਛਲੇ ਹਫਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਨੋਟਿਸ ਲਿਆ ਸੀ| ਉਸ ਸਮੇਂ ਭਾਰਤੀ ਵਿਦੇਸ਼ ਮੰਤਰਾਲੇ ਨੂੰ ਮਲੇਸ਼ੀਆ ਸਰਕਾਰ ਨੇ ਦੱਸਿਆ ਸੀ ਕਿ ਨੌਜਵਾਨ ਵੀਰ ਸਿੰਘ ਚੌਹਾਨ ਦੀ ਵੀਜ਼ਾ ਮਿਆਦ ਖਤਮ ਹੋਣ ਦੇ ਚਲਦੇ ਉਸ ਨੂੰ ਗ੍ਰਿਫਤਾਰ ਕਰ ਕੇ ਰਿਮਾਂਡ ਤੇ ਲਿਆ ਗਿਆ ਸੀ ਅਤੇ ਬੀਤੀ 29 ਜੂਨ ਨੂੰ ਮਲੇਸ਼ੀਆ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ| ਦੱਸਿਆ ਜਾ ਰਿਹਾ ਹੈ ਕਿ ਰਾਏਸੇਨ ਜ਼ਿਲੇ ਦੀ ਗੌਹਰਗੰਜ ਤਹਿਸੀਲ ਦੇ ਵੀਰ ਸਿੰਘ ਚੌਹਾਨ ਨਾਂ ਦਾ ਇਹ ਨੌਜਵਾਨ ਕੰਪਨੀ ਦੇ ਕਿਸੇ ਕੰਮ ਲਈ ਮਲੇਸ਼ੀਆ ਗਿਆ ਸੀ ਪਰ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਉਸ ਦੇ ਵਾਪਸ ਨਾ ਪਰਤਣ ਤੇ ਮਲੇਸ਼ੀਆ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ|
ਉਸ ਤੋਂ ਬਾਅਦ ਨੌਜਵਾਨ ਦੇ ਪਰਿਵਾਰ ਮੈਂਬਰਾਂ ਨੇ ਉਸ ਦੀ ਸਹੀ-ਸਲਾਮਤ ਵਾਪਸੀ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ| ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੂਬੇ ਦੇ ਵਿਦਿਸ਼ਾ ਸੰਸਦੀ ਖੇਤਰ ਦੀ ਨੁਮਾਇੰਦਗੀ ਕਰਦੀ ਹੈ ਅਤੇ ਰਾਏਸੇਨ ਜ਼ਿਲਾ ਵੀ ਇਨ੍ਹਾਂ ਦੇ ਅਧੀਨ ਆਉਂਦਾ ਹੈ|

Leave a Reply

Your email address will not be published. Required fields are marked *