ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸੁੰਦਰਲਾਲ ਪਟਵਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਨਵੀਂ ਦਿੱਲੀ, 28ਦਸੰਬਰ (ਸ.ਬ.) ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸੁੰਦਰਲਾਲ ਪਟਵਾ ਦੀ ਮੌਤ ਹੋ ਗਈ| ਉਨ੍ਹਾਂ ਦੀ ਉਮਰ 92 ਸਾਲ ਸੀ| ਸੁੰਦਰਲਾਲ ਪਟਵਾ ਭਾਜਪਾ ਸਰਕਾਰ ਵਿੱਚ ਸ਼ਾਮਲ ਰਹੇ ਸੀ| ਸਾਬਕਾ ਕੇਂਦਰੀ ਮੰਤਰੀ ਰਹਿ ਚੁੱਕੇ ਪਟਵਾ ਦੋ ਵਾਰ ਸੂਬੇ ਦੇ ਮੁੱਖ ਮੰਤਰੀ ਚੁਣੇ ਗਏ| ਪਹਿਲਾਂ ਉਹ 20 ਜਨਵਰੀ 1980 ਤੋਂ 17 ਫਰਵਰੀ 1980 ਤੱਕ ਜਨਤਾ ਪਾਰਟੀ ਦੀ ਸਰਕਾਰ ਵਿੱਚ ਮੁੱਖ ਮੰਤਰੀ ਬਣੇ ਸੀ ਅਤੇ ਦੂਜੀ ਵਾਰ 5 ਮਾਰਚ 1990 ਤੋਂ 15 ਦਸੰਬਰ 1992 ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿੱਚ ਮੁੱਖ ਮੰਤਰੀ ਬਣਾਏ ਗਏ| ਉਨ੍ਹਾਂ ਨੇ ਆਪਣੇ ਰਾਜਨੀਤੀ ਕੈਰੀਅਰ ਦੀ ਸ਼ੁਰੂਆਤ ਜਨਤਾ ਸੰਘ ਨਾਲ ਕੀਤੀ ਸੀ, ਜੋ 1977 ਵਿੱਚ ਜਨਤਾ ਪਾਰਟੀ ਦੇ ਨਾਲ ਜੁੜ ਗਈ ਸੀ| ਉਹ 1957 ਤੋਂ 1967 ਤੱਕ ਵਿਧਾਨ ਸਭਾ ਮੈਂਬਰ ਅਤੇ ਵਿਰੋਧੀ ਦਲ ਦੇ ਮੁੱਖ ਸਕੱਤਰ ਰਹੇ, ਜਦੋਂਕਿ 1967 ਤੋਂ 1974 ਤੱਕ ਜ਼ਿਲਾ ਸਹਿਕਾਰੀ ਬੈਂਕ ਦੇ ਪ੍ਰਧਾਨ ਅਹੁਦੇ ਤੇ ਵੀ ਰਹੇ| ਸੁੰਦਰਲਾਲ ਪਟਵਾ 1975 ਵਿੱਚ ਮੱਧ ਪ੍ਰਦੇਸ਼ ਜਨਤਾ ਸੰਘ ਦੇ ਮਹਾਮੰਤਰੀ ਸੀ| 27 ਜੂਨ 1975 ਤੋਂ 28 ਜਨਵਰੀ 1977 ਤੱਕ ਆਪਾਤਕਾਲ ਵਿੱਚ ਮੀਸਾ ਵਿੱਚ ਨਜ਼ਰਬੰਦੀ| ਉਹ ਵਾਜਪੇਈ ਸਰਕਾਰ ਵਿੱਚ ਦੋ ਸਾਲ ਮੰਤਰੀ ਰਹੇ ਸੀ|

Leave a Reply

Your email address will not be published. Required fields are marked *