ਮੱਧ ਪ੍ਰਦੇਸ਼: ਮਾਲ ਵਿੱਚ ਲੱਗੀ ਭਿਆਨਕ ਅੱਗ, 7 ਕਰਮਚਾਰੀ ਜ਼ਖਮੀ

ਬੁਰਹਾਨਪੁਰ, 9 ਅਕਤੂਬਰ (ਸ.ਬ.) ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਸਥਿਤ ਪਾਕੀਜਾ ਮਾਲ ਵਿੱਚ ਬੀਤੀ ਦੇਰ ਰਾਤ ਭਿਆਨਕ ਅੱਗ ਲੱਗ ਗਈ| ਇਸ ਹਾਦਸੇ ਵਿੱਚ ਕਰੀਬ 7 ਵਿਅਕਤੀ ਜ਼ਖਮੀ ਹੋ ਗਏ| ਫਾਇਰ ਬਿਗ੍ਰੇਡ ਦੀਆਂ 7 ਗੱਡੀਆਂ ਮੌਕੇ ਤੇ ਮੌਜੂਦ ਸਨ| ਅੱਗ ਤੇ ਕਾਬੂ ਪਾ ਲਿਆ ਗਿਆ ਹੈ| ਇਸ ਹਾਦਸੇ ਵਿੱਚ ਕਰੋੜਾਂ ਦੇ ਨੁਕਸਾਨ ਦੀ ਸੂਚਨਾ ਹੈ|
ਪ੍ਰਾਪਤ ਜਾਣਕਾਰੀ ਮੁਤਾਬਕ ਸੋਮਵਾਰ ਦੇਰ ਰਾਤੀ ਜਦੋਂ ਮਾਲ ਵਿੱਚ ਅੱਗ ਲੱਗੀ ਉਦੋਂ 7 ਕਰਮਚਾਰੀ ਅੰਦਰ ਮੌਜੂਦ ਸਨ| ਚਾਰ ਮੰਜਿਲਾ ਮਾਲ ਵਿੱਚ ਲੱਗੀ ਇਸ ਅੱਗ ਨਾਲ ਬਹੁਤ ਨੁਕਸਾਨ ਹੋਇਆ ਹੈ| ਦੱਸਿਆ ਜਾ ਰਿਹਾ ਹੈ ਕਿ ਤੀਜੀ ਮੰਜਿਲ ਤੇ ਕਰਮਚਾਰੀ ਮੌਜੂਦ ਸਨ| ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਨਾਲ ਭੱਜ ਕੇ ਆਪਣੀ ਜਾਨ ਬਚਾਈ| ਇਸ ਦੌਰਾਨ ਉਹ ਕੁਝ ਹੱਦ ਤੱਕ ਜ਼ਖਮੀ ਹੋ ਗਏ|
ਸਥਾਨਕ ਲੋਕਾਂ ਅਤੇ ਪੁਲੀਸ ਦੀ ਮਦਦ ਨਾਲ ਜ਼ਖਮੀ ਕਰਮਚਾਰੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ਤੇ ਰਵਾਨਾ ਹੋ ਗਈਆਂ ਅਤੇ ਅੱਗ ਤੇ ਕਾਬੂ ਪਾ ਲਿਆ|

Leave a Reply

Your email address will not be published. Required fields are marked *