ਮੱਧ ਪ੍ਰਦੇਸ਼ ਵਿੱਚ ਫੜੇ ਗਏ ਆਈ.ਐਸ.ਆਈ.ਐਸ. ਦੇ ਚਾਰ ਜਾਸੂਸ, ਦਿੰਦੇ ਸੀ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ

ਭੋਪਾਲ, 9 ਫਰਵਰੀ (ਸ.ਬ.) ਮੱਧ ਪ੍ਰਦੇਸ਼ ਵਿੱਚ 4 ਖੁਫੀਆ ਜਾਸੂਸਾਂ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ| ਇਹ ਜਾਸੂਸ ਏ.ਟੀ.ਐਸ. ਪਾਕਿ ਖੁਫੀਆ ਏਜੰਸੀ ਆਈ.ਐਸ.ਆਈ. ਨੂੰ ਭਾਰਤੀ ਫੌਜ ਦੀ ਅੰਦਰੂਨੀ ਜਾਣਕਾਰੀ ਦਿੰਦੇ ਸੀ| ਇਹ ਫੋਨ ਦੇ ਰਾਹੀਂ ਪਾਕਿ ਨੂੰ ਭਾਰਤ ਦੀਆਂ ਸੂਚਨਾਵਾਂ ਦਿੰਦੇ ਸੀ| ਇਹ ਚਾਰੇ ਏਜੰਟ ਐਮ.ਪੀ. ਦੇ ਵੱਖ-ਵੱਖ ਸ਼ਹਿਰਾਂ ਤੋਂ ਗ੍ਰਿਫਤਾਰ ਕੀਤੇ ਗਏ ਹਨ| ਖਬਰ ਮੁਤਾਬਕ ਇਸ ਵਿੱਚ ਭਾਜਪਾ ਦੇ ਕਿਸੇ ਨੇਤਾ ਦਾ ਭਰਾ ਵੀ ਸ਼ਾਮਲ ਹੈ| ਉੱਥੇ ਹੀ ਇਨ੍ਹਾਂ ਸਾਰੇ ਦੋਸ਼ੀਆਂ ਦੇ ਖਿਲਾਫ ਇੰਡੀਅਨ ਟੈਲੀਗ੍ਰਾਫ ਐਕਟ ਦੇ ਤਹਿਤ ਦੇਸ਼ ਦੇ ਖਿਲਾਫ ਯੁੱਧ ਦੀ ਸਾਜ਼ਿਸ਼ ਰਚਣ ਦਾ ਕੇਸ ਚਲਾਇਆ ਜਾਵੇਗਾ| ਇਹ                      ਏਜੰਟ ਫੌਜ ਦੇ ਕਰਮਚਾਰੀਆਂ ਨੂੰ ਸੀਨੀਅਰ ਅਧਿਕਾਰੀ ਬਣ ਕੇ ਉਨ੍ਹਾਂ ਦੇ ਫੋਨ ਤੇ ਗੱਲ ਕਰਕੇ ਉਨ੍ਹਾਂ ਦੀਆਂ ਖੁਫੀਆਂ ਜਾਣਕਾਰੀਆਂ ਕੱਢਦੇ ਸੀ| ਇਨ੍ਹਾਂ ਦੇ ਕੋਲ ਕਈ ਫੋਨ ਅਤੇ ਸਿਮਾਂ ਮਿਲੀਆਂ ਹਨ| ਇਹ ਸਾਰੇ ਗੈਰ-ਕਾਨੂੰਨੀ ਰੂਪ ਨਾਲ ਟੈਲੀਕਾਮ               ਐਕਸਚੇਂਜ ਕਰਦੇ ਸੀ| ਫੌਜ ਨਾਲ ਜੁੜੀਆਂ ਜਾਣਕਾਰੀਆਂ ਪਾਕਿਸਤਾਨ ਭੇਜਣ ਦਾ ਖੁਲਾਸਾ ਹੋਣ ਦੇ ਬਾਅਦ ਯੂ.ਪੀ. ਏ.ਟੀ.ਐਸ. ਨੇ ਜੰਮੂ-ਕਸ਼ਮੀਰ ਮਿਲਟਰੀ ਖੁਫੀਆ ਯੂਨਿਟ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ| ਜਿਸ ਵਿੱਚ 24 ਤੋਂ ਵਧ ਫੌਜ ਦੇ ਕਰਮਚਾਰੀਆਂ ਨੂੰ ਇਸ ਤਰ੍ਹਾਂ ਦੇ ਫੋਨ ਆਉਣ ਦੀ ਗੱਲ ਸਾਹਮਣੇ ਆਈ| ਇਸ ਸਮੇਂ ਵਿੱਚ ਇਸ ਦਾ ਖੁਲਾਸਾ ਹੋਣ ਦੇ ਬਾਅਦ ਸਾਰੇ ਸਦਮੇ ਵਿੱਚ ਹਨ| ਪੁਲੀਸ ਨੂੰ ਇਨ੍ਹਾਂ ਤੇ ਕਾਫੀ ਦਿਨਾਂ ਤੋਂ ਸ਼ੱਕ ਸੀ ਅਤੇ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ, ਜਿਸ ਦੇ ਬਾਅਦ ਉਸ ਨੂੰ ਇਹ ਸਫਲਤਾ ਮਿਲੀ ਹੈ| ਪੁਲੀਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਦੇ ਬਾਅਦ ਇਸ ਤੇ ਅਤੇ ਹੋਰ ਲੋਕਾਂ ਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ|

Leave a Reply

Your email address will not be published. Required fields are marked *