ਮੱਧ ਪ੍ਰਦੇਸ਼ ਵਿੱਚ ਸੜਕ ਹਾਦਸੇ ਦੌਰਾਨ 5 ਮਜ਼ਦੂਰਾਂ ਦੀ ਮੌਤ, 7 ਜ਼ਖਮੀ

ਉਜੈਨ, 26 ਸਤੰਬਰ (ਸ.ਬ.) ਮੱਧ ਪ੍ਰਦੇਸ਼ ਵਿੱਚ ਉਜੈਨ ਤੋਂ 10 ਕਿਲੋਮੀਟਰ ਦੂਰ ਉਜੈਨ-ਦੇਵਾਸ ਮਾਰਗ ਤੇ ਦਤਾਨਾ ਪਿੰਡ ਕੋਲ ਤੜਕੇ ਇਕ ਟਰੱਕ ਅਤੇ ਜੀਪ ਦੀ ਟੱਕਰ ਵਿੱਚ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 7 ਮਜ਼ਦੂਰ ਜ਼ਖਮੀ ਹੋ ਗਏ|
ਐਡੀਸ਼ਨਲ ਪੁਲੀਸ ਸੁਪਰਡੈਂਟ (ਏ.ਐਸ.ਪੀ.) ਰੂਪੇਸ਼ ਦਿਵੇਦੀ ਨੇ ਦੱਸਿਆ ਕਿ ਨਰਵਰ ਪੁਲੀਸ ਥਾਣਾ ਖੇਤਰ ਵਿੱਚ ਸਵੇਰੇ ਹੋਏ ਇਸ ਹਾਦਸੇ ਵਿੱਚ ਜੀਪ ਵਿੱਚ ਸਵਾਰ ਹੋ ਕੇ ਕਟਨੀ ਤੋਂ ਨੀਮਚ ਮਜ਼ਦੂਰੀ ਕਰਨ ਲਈ ਜਾ ਰਹੇ ਸਨ| ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ| ਏ.ਐਸ.ਪੀ. ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਪੁਲੀਸ ਪੂਰੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *