ਮੱਧ ਪ੍ਰਦੇਸ਼ : ਵੈਨ ਤੇ ਕਾਰ ਦੀ ਭਿਆਨਕ ਟੱਕਰ, 12 ਵਿਅਕਤੀਆਂ ਦੀ ਮੌਤ

ਉੱਜੈਨਂ, 29 ਜਨਵਰੀ (ਸ.ਬ.) ਮੱਧ ਪ੍ਰਦੇਸ਼ ਦੇ ਉੱਜੈਨ ਜ਼ਿਲੇ ਵਿੱਚ ਇਕ ਸੜਕ ਹਾਦਸਾ ਵਾਪਰ ਗਿਆ| ਉੱਜੈਨ ਦੇ ਨਾਗਡਾ ਰੋਡ ਤੇ ਵੈਨ ਅਤੇ ਐਸ. ਯੂ. ਵੀ. ਕਾਰ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ| ਟੱਕਰ ਇੰਨੀ ਜ਼ਬਰਦਸਤ ਸੀ ਕਿ 12 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 5 ਵਿਅਕਤੀ ਇਕ ਹੀ ਪਰਿਵਾਰ ਦੇ ਸਨ| ਪਰਿਵਾਰ ਵੈਨ ਵਿੱਚ ਸਵਾਰ ਹੋ ਕੇ ਵਿਆਹ ਸਮਾਰੋਹ ਤੋਂ ਪਰਤ ਰਿਹਾ ਸੀ, ਜਿਸ ਦੀ ਦੇਰ ਰਾਤ ਕਰੀਬ 1 ਵਜੇ ਕਾਰ ਨਾਲ ਟੱਕਰ ਹੋ ਗਈ|
ਹਾਦਸੇ ਵਿਚ 2 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇੰਦੌਰ ਰੈਫਰ ਕੀਤਾ ਗਿਆ ਹੈ| ਮਰਨ ਵਾਲਿਆਂ ਵਿਚ 3 ਬੱਚੇ ਅਤੇ 5 ਔਰਤਾਂ ਸ਼ਾਮਲ ਸਨ| ਸੂਤਰਾਂ ਮੁਤਾਬਕ ਟੱਕਰ ਇੰਨੀ ਤੇਜ਼ ਸੀ ਕਿ ਵੈਨ 50 ਮੀਟਰ ਦੂਰ ਜਾ ਡਿੱਗੀ ਅਤੇ ਉਸ ਦੇ ਪਰਖੱਚੇ ਉਡ ਗਏ| ਸਾਰੇ ਮ੍ਰਿਤਕ ਵੈਨ ਵਿਚ ਸਵਾਰ ਸਨ| ਪੁਲੀਸ ਨੇ ਦੱਸਿਆ ਕਿ ਕਾਰ ਵਿਚ ਲੱਗੇ ਏਅਰਬੈਗਸ ਨਾਲ ਉਸ ਵਿੱਚ ਸਵਾਰ ਲੋਕਾਂ ਦੀਆਂ ਜਾਨਾਂ ਬਚ ਗਈਆਂ| ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੋਈ ਹੈ|

Leave a Reply

Your email address will not be published. Required fields are marked *