ਮੱਲ ਸਿੰਘ ਰਾਮਪੁਰੀ ਦੇ ਅਕਾਲ ਚਲਾਣੇ ਤੇ ਦੁਖ ਦਾ ਪ੍ਰਗਟਾਵਾ


ਚੰਡੀਗੜ੍ਹ, 6 ਅਕਤੂਬਰ (ਸ.ਬ.) ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਉੱਘੇ ਪੰਜਾਬੀ ਕਵੀ ਅਤੇ ਇਪਟਾ ਲਹਿਰ ਦੇ ਸਰਗਰਮ ਰੰਗਕਰਮੀ ਮੱਲ ਸਿੰਘ ਰਾਮਪੁਰੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ| ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ੍ਰੀ ਰਾਮਪੁਰੀ ਦੇ ਸਦੀਵੀਂ ਵਿਛੋੜੇ ਕਾਰਨ ਉਹ ਇੱਕ ਸੁਹਿਰਦ, ਪ੍ਰਤੀਬੱਧ ਅਤੇ ਪ੍ਰਤਿਭਾਵਾਨ ਲੇਖਕ ਦੀ ਰਹਿਨੁਮਾਈ ਤੋਂ ਵਾਂਝੇ ਹੋ ਗਏ ਹਨ| 
ਉਹਨਾਂ ਕਿਹਾ ਕਿ ਉਹ ਰਾਜਸੀ ਤੌਰ ਤੇ ਚੇਤੰਨ ਲੇਖਕ ਸਨ ਅਤੇ ਉਨ੍ਹਾਂ ਨੇ ਲੋਕ-ਪੱਖੀ ਰਾਜਸੀ ਸਰਗਰਮੀਆਂ ਵਿੱਚ ਮੂਹਰਲੀਆਂ ਸਫਾਂ ਵਿੱਚ ਕੰਮ ਕੀਤਾ| ਉਨ੍ਹਾਂ ਦੇ ਚਾਰ ਕਾਵਿ-ਨਾਟ-ਸੰਗ੍ਰਹਿ – ‘ਸਵੇਰ ਦੀ ਚੜ੍ਹਤ’, ‘ਸੁਮੇਲ ਦਾ ਜਾਇਆ’, ‘ਸ਼ਾਹੀ ਮੰਗਤੇ’ ਤੇ ‘ਸੱਚ ਦਾ ਸੂਰਜ’ ਅਤੇ ਦੋ ਕਾਵਿ-ਸੰਗ੍ਰਹਿ – ‘ਜੇਲ੍ਹਾਂ ਜਾਈ’ ਤੇ ‘ਹਰ ਪਾਸੇ ਚਮਕੌਰ ਗੜ੍ਹੀ ਹੈ’ ਛਪੇ ਹਨ| ‘ਗਜ਼ਨੀ ਤੋਂ ਰਾਮਪੁਰ’ ਉਨ੍ਹਾਂ ਦੀ ਇਤਿਹਾਸਕ ਖੋਜ ਹੈ| ਇਸ ਵੱਡੀ-ਆਕਾਰੀ ਗ੍ਰੰਥ ਵਿੱਚ ਮਾਂਗਟਾਂ ਅਤੇ ਰਾਮਪੁਰ ਪਿੰਡ ਦਾ ਇਤਿਹਾਸ ਕਾਨੀਬੱਧ ਹੋਇਆ ਹੈ|

Leave a Reply

Your email address will not be published. Required fields are marked *