ਯਮਨ ਡਰੋਨ ਹਮਲੇ ਵਿੱਚ ਤਿੰਨ ਨਾਗਰਿਕਾਂ ਦੀ ਮੌਤ

ਅਦਨ, 25 ਅਪ੍ਰੈਲ (ਸ.ਬ.) ਯਮਨ ਦੇ ਦੱਖਣੀ ਸੂਬੇ ਸ਼ਾਬਵਾ ਦੇ ਅਲ ਸਈਅਦ ਵਿੱਚ ਅਲ-ਕਾਇਦਾ ਦੇ ਚਾਰ ਸ਼ੱਕੀ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਕੱਲ ਕੀਤੇ ਗਏ ਗਠਜੋੜ ਫੌਜ ਦੇ ਡਰੋਨ ਹਮਲੇ ਵਿੱਚ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ| ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਅਮਰੀਕਾ ਦੀ ਅਗਵਾਈ ਵਿੱਚ ਫੌਜ ਦੇ ਯਮਨ ਵਿੱਚ ਅਲ-ਕਾਇਦਾ ਖਿਲਾਫ ਚਲਾਏ ਗਏ ਅਭਿਆਨ ਦੇ ਤਹਿਤ ਕੀਤੇ ਗਏ ਡਰੋਨ ਹਮਲੇ ਵਿੱਚ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ ਹੈ| ਉਨ੍ਹਾਂ ਦੱਸਿਆ ਕਿ ਇਹ ਇਲਾਕਾ ਅੱਤਵਾਦੀ ਸੰਗਠਨ ਅਲ-ਕਾਇਦਾ ਦਾ ਪ੍ਰਮੁੱਖ ਗੜ੍ਹ ਹੈ ਅਤੇ ਹਾਲ ਹੀ ਦੇ ਮਹੀਨੇ ਵਿੱਚ ਅਮਰੀਕੀ ਅਗਵਾਈ ਵਿੱਚ ਫੌਜ ਨੇ ਇਸ ਨੂੰ ਨਿਸ਼ਾਨਾ ਬਣਾ ਕੇ ਹਮਲਾ ਜਾਰੀ ਰੱਖਿਆ ਹੈ|
ਉਨ੍ਹਾਂ ਦੱਸਿਆ ਕਿ ਡਰੋਨ ਹਮਲੇ ਵਿੱਚ ਇਕ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਜਦੋਂਕਿ ਉਸ ਕੋਲੋਂ ਲੰਘ ਰਹੇ ਤਿੰਨ ਨਾਗਰਿਕਾਂ ਦੀ ਵੀ ਮੌਤ ਹੋ ਗਈ| ਜ਼ਿਕਰਯੋਗ ਹੈ ਕਿ ਇਥੇ ਦੋ ਸਾਲਾਂ ਤੋਂ ਚੱਲ ਰਹੇ ਅੰਦਰੂਨੀ ਜੰਗ ਦਾ ਅਲ-ਕਾਇਦਾ ਫਾਇਦਾ ਚੁੱਕ ਰਿਹਾ ਹੈ ਅਤੇ ਮੱਧ, ਦੱਖਣੀ ਦੇ ਬਹੁਤ ਹਿੱਸੇ ਵਿੱਚ ਕਬਜ਼ਾ ਕਰ ਰੱਖਿਆ ਹੈ| ਅਮਰੀਕਾ ਨੇ ਉਸ ਦੇ ਖਿਲਾਫ ਪਿਛਲੇ ਕਈ ਮਹੀਨਿਆਂ ਤੋਂ ਹਵਾਈ ਹਮਲੇ ਜਾਰੀ ਰੱਖੇ ਹਨ| ਡਰੋਨ ਹਮਲਿਆਂ ਵਿੱਚ ਬਹੁਤ ਸਾਰੇ ਬੇਕਸੂਰ ਨਾਗਰਿਕਾਂ ਦੀ ਮੌਤ ਤੋਂ ਬਾਅਦ ਇਸ ਬਾਰੇ ਨਵੀਂ ਰਣਨੀਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਅਮਰੀਕਾ ਵਿੱਚ   ਨਵੇਂ ਟਰੰਪ ਪ੍ਰਸ਼ਾਸਨ ਦੇ ਬਾਵਜੂਦ ਇਸ ਬਾਰੇ ਹਾਲੇ ਤੱਕ ਸਥਿਤੀ ਸਪਸ਼ਟ ਨਹੀਂ ਹੋਈ ਹੈ|
ਇਥੇ ਡਰੋਨ ਹਮਲੇ ਵਿੱਚ ਜਿਥੇ ਪਿਛਲੇ ਮਹੀਨੇ 6 ਨਾਗਰਿਕਾਂ ਦੀ ਮੌਤ ਹੋਈ ਸੀ ਉਥੇ ਹੀ ਜਨਵਰੀ ਵਿੱਚ ਕਰੀਬ 30 ਲੋਕਾਂ ਮਾਰੇ ਗਏ ਸੀ|

Leave a Reply

Your email address will not be published. Required fields are marked *