ਯਮਨ ਦੇ ਤਾਈਜ ਵਿੱਚ ਹਮਲੇ ਦੌਰਾਨ 6 ਨਾਗਰਿਕਾਂ ਦੀ ਮੌਤ

ਸਨਾ, 19 ਜਨਵਰੀ (ਸ.ਬ.) ਯਮਨ ਦੇ ਯੁੱਧ ਪ੍ਰਭਾਵਿਤ ਤਾਈਜ ਸ਼ਹਿਰ ਵਿੱਚ ਸ਼ੀਆ ਵਿਦਰੋਹੀਆਂ ਵਲੋਂ ਦਾਗੇ ਗਏ ਇਕ ਰਾਕਟ ਦੇ ਫਟਣ ਨਾਲ 6 ਨਾਗਰਿਕਾਂ ਦੀ ਮੌਤ ਹੋ ਗਈ| ਯਮਨ ਦੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਤਾਈਜ ਵਿੱਚ ਇਕ ਰਿਹਾਇਸ਼ੀ ਇਲਾਕੇ ਵਿੱਚ ਕੀਤਾ ਗਿਆ| ਇਹ ਘਟਨਾ ਤਾਈਜ ਸ਼ਹਿਰ ਦੇ ਬਾਹਰੀ ਹਿੱਸੇ ਵਿੱਚ 6 ਨਾਗਰਿਕਾਂ ਦੇ ਮਾਰੇ ਜਾਣ ਦੇ ਇਕ ਦਿਨ ਮਗਰੋਂ ਵਾਪਰੀ| ਇਹ ਸ਼ਹਿਰ ਯਮਨ ਦਾ ਸੱਭਿਆਚਾਰਕ ਕੇਂਦਰ ਮੰਨਿਆ ਜਾਂਦਾ ਹੈ| ਵਿਦਰੋਹੀਆਂ  ਅਤੇ ਰਾਸ਼ਟਰਪਤੀ ਅਬੇਦ ਮਨਸੂਰ ਹਾਦੀ ਦੇ ਪ੍ਰਤੀ ਨਿਸ਼ਠਾ ਰੱਖਣ ਵਾਲੀ ਫੌਜ ਦੇ ਵਿਚਕਾਰ ਲਗਭਗ ਦੋ ਸਾਲਾਂ ਤੋਂ ਸੰਘਰਸ਼ ਜਾਰੀ ਹੈ| ਯਮਨ ਵਿੱਚ ਹਾਊਥੀ ਵਿਦਰੋਹੀਆਂ ਨੇ ਸਤੰਬਰ 2014 ਵਿੱਚ ਰਾਜਧਾਨੀ ਸਨਾ ਤੇ ਕਬਜਾ ਕਰ ਲਿਆ ਸੀ|
ਮਾਰਚ 2015 ਤੋਂ ਸਾਊਦੀ ਨੀਤ ਗਠਜੋੜ ਨੇ ਹਾਦੀ ਸਰਕਾਰ ਨੂੰ ਬਹਾਲ ਕਰਨ ਲਈ ਹਵਾਈ ਮੁਹਿੰਮ ਚਲਾਈ| ਉੱਤਰੀ ਹਿੱਸਾ ਅਜੇ ਵੀ ਹਾਊਥੀ ਵਿਦਰੋਹੀਆਂ ਦੇ ਕੰਟਰੋਲ ਵਿੱਚ ਹੈ|

Leave a Reply

Your email address will not be published. Required fields are marked *