ਯਮਨ ਵਿਚ ਅਲ ਕਾਇਦਾ ਦੇ 11 ਅੱਤਵਾਦੀ ਹਲਾਕ

ਅਦਨ, 11 ਨਵੰਬਰ (ਸ.ਬ.) ਯਮਨ ਦੇ ਦੱਖਣੀ ਪੂਰਵੀ ਸ਼ਬਵਾ ਸੂਬੇ ਵਿਚ ਬੀਤੇ ਦਿਨ ਸੰਯੁਕਤ ਅਰਬ ਅਮੀਰਾਤ ਦੇ ਸਮਰਥਨ ਵਾਲੇ ਸੁਰੱਖਿਆ ਬਲਾਂ ਦੇ ਅਭਿਆਨ ਵਿਚ ਅਲ ਕਾਇਦੇ ਦੇ 11 ਅੱਤਵਾਦੀ ਮਾਰੇ ਗਏ| ਦੇਸ਼ ਦੇ ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਤਵਾਦ ਨਿਰੋਧਕ ਫੌਜੀਆਂ ਨੇ ਯੂ. ਏ. ਈ. ਦੇ ਅਧਿਕਾਰੀਆਂ ਨਾਲ ਮਿਲ ਕੇ ਸ਼ਬਵਾ ਦੇ ਹਵਾਤਾ ਪਿੰਡ ਵਿਚ ਅਭਿਆਨ ਚਲਾਇਆ| ਇਸ ਅਭਿਆਨ ਵਿਚ 11 ਅੱਤਵਾਦੀ ਮਾਰੇ ਗਏ| ਕਾਰਵਾਈ ਦੌਰਾਨ ਯੂ.ਏ.ਈ. ਹਵਾ ਫੌਜ ਨੇ ਲਗਾਤਾਰ ਹਵਾਈ ਹਮਲੇ ਜਾਰੀ ਰੱਖੇ ਜਿਸ ਦੇ ਨਾਲ ਜ਼ਮੀਨ ਉਤੇ ਲੜ ਰਹੇ ਫੌਜੀਆਂ ਨੂੰ ਕਾਫ਼ੀ ਮਦਦ ਮਿਲੀ| ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਸ਼ਬਵਾ ਵਿਚ ਯਮਨ ਦੀ ਫੌਜ ਦੇ ਆਗੂ ਕਰਨਲ ਅਲੀ ਬੁਹਾਰ ਅਤੇ 10 ਹੋਰ ਫੌਜੀ ਜਖ਼ਮੀ ਹੋ ਗਏ| ਸਾਰੇ ਜਖ਼ਮੀ ਫੌਜੀਆਂ ਨੂੰ ਇਲਾਜ ਲਈ ਯੂ. ਏ. ਈ. ਦੇ ਇਕ ਹੈਲੀਕਾਪਟਰ ਰਾਹੀ ਗੁਆਂਢੀ ਸੂਬੇ ਹਦਰਾਮਾਉਤ ਭੇਜਿਆ ਗਿਆ ਹੈ| ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਹਾਵਤਾ ਇਲਾਕੇ ਵਿਚ ਅਲ ਕਾਇਦੇ ਦੇ ਠਿਕਾਣਿਆਂ ਉਤੇ ਛਾਪੇ ਮਾਰਕੇ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤੇ ਹਨ|

Leave a Reply

Your email address will not be published. Required fields are marked *