ਯਮਨ ਵਿੱਚ ਅਗਵਾ ਹੋਈਆਂ ਫਰਾਂਸ ਦੀਆਂ ਦੋ ਮਹਿਲਾ ਪੱਤਰਕਾਰਾਂ ਨੂੰ ਛੁਡਾਇਆ ਗਿਆ

ਯਮਨ, 17 ਨਵੰਬਰ (ਸ.ਬ.) ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫੌਜ ਨੇ 2 ਨਵੰਬਰ ਤੋਂ ਲਾਪਤਾ ਫਰਾਂਸ ਦੀਆਂ ਦੋ ਮਹਿਲਾ ਪੱਤਰਕਾਰਾਂ ਨੂੰ ਅੱਜ ਹੈਤੀ ਸਮੂਹ ਦੇ ਕਬਜ਼ੇ ਤੋਂ ਛੁਡਾ ਲਈਆਂ ਹਨ| ਸਾਊਦੀ ਅਰਬ ਦੇ ਇਕ ਟੀ.ਵੀ. ਚੈਨਲ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ| ਸੂਤਰਾਂ ਮੁਤਾਬਕ ਇਰਾਨੀ ਸਮਰਥਤ ਹੈਤੀ ਸਮੂਹ ਦੇ ਅੱਤਵਾਦੀਆਂ ਨੇ ਦੋ ਨਵੰਬਰ ਨੂੰ ਦੋਹਾਂ ਮਹਿਲਾ ਪੱਤਰਕਾਰਾਂ ਨੂੰ ਅਗਵਾ ਕਰ ਲਿਆ ਸੀ| ਹੈਤੀ ਦੇ ਇਕ ਵਿਸ਼ੇਸ਼ ਸੂਤਰ ਨੇ ਦੱਸਿਆ ਕਿ ਦੋਵੇਂ ਪੱਤਰਕਾਰਾਂ ਨੂੰ ਉਤਰੀ ਯਮਨ ਦੇ ਸੰਘਰਸ਼ ਵਾਲੇ ਇਲਾਕਿਆਂ ਵਿੱਚ ਬਿਨਾਂ ਇਜਾਜ਼ਤ ਦੇ ਯਾਤਰਾ ਕਰਦੇ ਹੋਇਆ ਫੜੇ ਜਾਣ ਤੇ ਇਕ ਹੋਟਲ ਵਿੱਚ ਹੀ ਰਹਿਣ ਦੇ ਹੁਕਮ ਦਿੱਤੇ ਗਏ| ਦੋਵੇਂ ਫਰਾਂਸੀਸੀ ਔਰਤ ਪੱਤਰਕਾਰਾਂ ਨੂੰ ਹੈਤੀ ਸਮੂਹ ਦੇ ਕਬਜ਼ੇ ਤੋਂ ਛੁਡਾਉਣ ਮਗਰੋਂ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਇਕ ਹਵਾਈ ਅੱਡੇ ਤੇ ਲੈ ਜਾਇਆ ਗਿਆ|

Leave a Reply

Your email address will not be published. Required fields are marked *