ਯਮਨ ਵਿੱਚ ਡਰੋਨ ਹਮਲੇ ਵਿਚ ਅਲਕਾਇਦਾ ਦੇ 7 ਸ਼ੱਕੀ ਅੱਤਵਾਦੀ ਮਾਰੇ ਗਏ

ਦੁਬਈ, 26 ਅਕਤੂਬਰ (ਸ.ਬ.)  ਯਮਨ ਵਿੱਚ ਅਮਰੀਕੀ ਫੌਜ ਵਲੋਂ ਅੱਜ ਕੀਤੇ ਗਏ ਡਰੋਨ ਹਮਲੇ ਵਿੱਚ ਅਲਕਾਇਦਾ ਦੇ 7 ਸ਼ੱਕੀ ਅੱਤਵਾਦੀ ਮਾਰੇ ਗਏ| ਸਥਾਨਕ ਲੋਕਾਂ ਅਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ| ਸੂਤਰਾਂ ਨੇ ਦੱਸਿਆ ਕਿ ਇਹ ਹਮਲੇ ਅਲ-ਬਾਇਦਾ ਸੂਬੇ ਵਿਚ ਹਥਿਆਰਾਂ ਤੋਂ ਲੈਸ ਆਦਮੀਆਂ ਨੂੰ ਲਿਜਾ ਰਹੀਆਂ ਦੋ ਕਾਰਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ|
ਜ਼ਿਕਰਯੋਗ ਹੈ ਕਿ ਆਮ ਤੌਰ ਉਤੇ ਅਮਰੀਕੀ ਫੌਜ ਯਮਨ ਵਿੱਚ ਸਰਗਰਮ ਅਲਕਾਇਦਾ ਦੇ ਸੰਗਠਨ ‘ਅਰਬ ਪ੍ਰਾਯਦੀਪ ਵਿਚ ਅਲਕਾਇਦਾ’ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਡਰੋਨ ਅਤੇ ਹਵਾਈ ਹਮਲੇ ਕਰਦੀ ਰਹਿੰਦੀ ਹੈ|
ਏਕਿਊਏਪੀ ਨੇ ਇਰਾਨ ਸਮਰਥਿਤ ਹੌਦੀ ਗੁੱਟ ਅਤੇ ਸਊਦੀ ਅਰਬ ਦੇ ਸਮਰਥਨ ਵਾਲੀ ਰਾਸ਼ਟਰਪਤੀ ਅਬਦ-ਰੱਬੂ ਮੰਸੂਰ ਹਾਦੀ ਦੀ ਸਰਕਾਰ ਦੇ ਵਿਚਕਾਰ ਦੋ ਸਾਲਾਂ ਤੋਂ ਵੀ ਜ਼ਿਆਦਾ ਸਮਾਂ ਤੋਂ ਜਾਰੀ ਗ੍ਰਹਿ ਲੜਾਈ ਦਾ ਲਾਭ ਚੁੱਕਦੇ ਹੋਏ ਆਪਣੀ ਹਾਲਤ ਨੂੰ ਮਜ਼ਬੂਤ ਕੀਤਾ ਹੈ| ਏਕਿਊਏਪੀ ਦੱਖਣੀ ਅਤੇ ਪੂਰਵੀ ਯਮਨ ਦੇ ਅਬਯਾਨ, ਸ਼ਾਬਵਾ ਅਤੇ ਅਲ-ਬਾਇਦਾ ਸਮੇਤ ਕਈ ਸੂਬਿਆਂ ਵਿੱਚ ਸਰਗਰਮ ਹੈ|

Leave a Reply

Your email address will not be published. Required fields are marked *