ਯਮਨ ਵਿੱਚ ਡਰੋਨ ਹਮਲੇ ਵਿੱਚ ਅਲ ਕਾਇਦਾ ਦੇ 4 ਸ਼ੱਕੀ ਹਲਾਕ

ਅਦਨ, 21 ਨਵੰਬਰ (ਸ.ਬ.) ਮੱਧ ਯਮਨ ਵਿਚ ਇਕ ਡਰੋਨ ਹਮਲੇ ਵਿਚ ਅਲ ਕਾਇਦਾ ਦੇ 4 ਸ਼ੱਕੀ ਲੜਾਕਿਆਂ ਦੀ ਮੌਤ ਹੋ ਗਈ| ਅਮਰੀਕਾ ਹੀ ਇਕ ਅਜਿਹਾ ਬਵ ਹੈ ਜੋ ਯਮਨ ਤੇ ਹਥਿਆਰਬੰਦ ਡਰੋਨ ਤੋਂ ਹਮਲੇ ਕਰਨ ਲਈ ਜਾਣਿਆ ਜਾਂਦਾ ਹੈ| ਅਧਿਕਾਰੀਆਂ ਨੇ ਬੀਤੇ ਦਿਨ ਦੱਸਿਆ ਕਿ ਬੈਦਾ ਸੂਬੇ ਦੀ ਪਹਾੜੀ ਸੜਕ ਤੇ ਜਾ ਰਹੀ ਇਕ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ| ਇਸ ਵਿੱਚ 4 ਲੜਾਕੇ ਸਨ ਅਤੇ ਉਹ ਸਾਰੇ ਮਾਰੇ ਗਏ| ਉਨ੍ਹਾਂ ਕਿਹਾ ਕਿ ਲੜਾਕੇ ਅਲ ਕਾਇਦੇ ਦੇ ਸਨ| ਵਾਸ਼ਿੰਗਟਨ ਅਰਬ ਪ੍ਰਾਯਦੀਪ ਦੇ ਯਮਨ ਵਿਚ ਸਥਿਤ ਅਲ ਕਾਇਦਾ ਨੂੰ ਸਮੂਹ ਦੇ ਸਭ ਤੋਂ ਖਤਰਨਾਕ ਗਰੁੱਪ ਕਿਹਾ ਜਾਂਦਾ ਹੈ|

Leave a Reply

Your email address will not be published. Required fields are marked *