ਯਮਨ ਵਿੱਚ ਲਾਪਤਾ ਹੋਈ ਕਿਸ਼ਤੀ ਵਿਚ ਸਵਾਰ 60 ਵਿਅਕਤੀਆਂ ਦੇ ਡੁੱਬਣ ਦਾ ਖਦਸ਼ਾ

ਅਦਨ, 8 ਦਸੰਬਰ (ਸ.ਬ.) ਯਮਨ ਸਰਕਾਰ ਨੇ ਅਰਬ ਸਾਗਰ ਵਿੱਚ ਪੰਜ ਦਿਨ ਪਹਿਲਾਂ ਲਾਪਤਾ ਹੋਈ ਕਿਸ਼ਤੀ ਤੇ ਸਵਾਰ 60 ਵਿਅਕਤੀਆਂ ਦੇ ਡੁੱਬ ਜਾਣ ਦਾ ਖਦਸ਼ਾ ਹੈ|
ਪ੍ਰਾਪਤ ਜਾਣਕਾਰੀ ਯਮਨ ਸਰਕਾਰ ਵਲੋਂ ਜਾਰੀ ਬਿਆਨ ਮੁਤਾਬਕ ਪੰਜ ਦਿਨ ਪਹਿਲਾਂ ਸੋਕੋਰਟਾ ਟਾਪੂ ਤੋਂ ਕਰੀਬ 25 ਮੀਲ ਦੂਰ ਜਹਾਜ਼ ਲਾਪਤਾ ਹੋ ਗਿਆ ਸੀ| ਇਹ ਕਿਸ਼ਤੀ ਦੱਖਣੀ ਸੂਬੇ ਹਾਦਰਾਮਾਵਟ ਤੋਂ ਰਵਾਨਾ ਹੋ ਕੇ ਸੋਕੋਰਟਾ ਟਾਪੂ ਆ ਰਹੀ ਸੀ| ਇਸ ਵਿਚ ਬੱਚਿਆਂ ਸਮੇਤ 64 ਵਿਅਕਤੀ ਸਵਾਰ ਸਨ| ਸੂਤਰਾਂ ਮੁਤਾਬਕ ਦੇਸ਼ ਦੇ ਮੱਛੀ ਪਾਲਣ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਪੰਜ ਦਿਨ ਪਹਿਲਾਂ ਚਾਰ ਨਾਗਰਿਕਾਂ ਨੂੰ ਇਲਾਕੇ ਵਿਚ ਮੌਜੂਦ ਸਪੇਨ ਅਤੇ ਯਮਨ ਦੇ ਵਪਾਰਕ ਜਹਾਜਾਂ ਨੇ ਬਚਾ ਲਿਆ ਹੈ| ਮੱਛੀ ਪਾਲਣ ਵਿਭਾਗ ਦੇ ਮੰਤਰੀ ਫਹੀਦ ਕਾਫਾਯੇਨ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਹੁਣ ਵੀ ਜਾਰੀ ਹੈ ਅਤੇ ਹੁਣ ਵੀ ਜਿਊਂਦੇ ਵਿਅਕਤੀਆਂ ਦੀ ਤਾਲ ਕੀਤੀ ਜਾ ਰਹੀ ਹੈ| ਯਮਨ ਦੇ ਪ੍ਰਧਾਨ ਮੰਤਰੀ ਬਿਨ ਦਾਘਰ ਨੇ ਇੱਕ ਕਮੇਟੀ ਬਣਾ ਕੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ| ਉਨ੍ਹਾਂ ਨੇ ਨਾਗਰਿਕਾਂ ਨੂੰ ਬਚਾਉਣ ਲਈ ਤੱਟ ਰੱਖਿਅਕਾਂ ਨਾਲ ਸਹਿਯੋਗ ਕਰਨ ਲਈ ਕਿਹਾ ਹੈ|

Leave a Reply

Your email address will not be published. Required fields are marked *