ਯਮਨ ਵਿੱਚ ਸਾਊਦੀ ਅਰਬ ਦੇ ਜੰਗੀ ਬੇੜੇ ਤੇ ਹਮਲੇ ਕਾਰਨ 2 ਦੀ ਮੌਤ

ਦੋਹਾ,31 ਜਨਵਰੀ (ਸ.ਬ.) ਯਮਨ ਦੇ ਪੂਰਬੀ ਤੱਟ ਤੇ ਵਿਦਰੋਹੀ ਸੰਗਠਨ ਹੌਤੀ ਵੱਲੋਂ ਸਾਊਦੀ ਅਰਬ ਦੇ ਜੰਗੀ ਬੇੜੇ ਤੇ ਕੀਤੇ ਗਏ ਹਮਲੇ ਵਿੱਚ ਚਾਲਕ ਦਲ ਦੇ ਦੋ ਮੈਂਬਰ ਮਾਰੇ ਗਏ ਹਨ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਹਨ| ਇਹ ਜਾਣਕਾਰੀ ਸਾਊਦੀ ਅਰਬ ਦੀ ਸਰਕਾਰੀ ਨਿਊਜ਼ ਏਜੰਸੀ ਐਸ.ਪੀ.ਏ. ਨੇ ਦਿੱਤੀ|
ਐਸ.ਪੀ.ਏ ਅਨੁਸਾਰ, ਸਾਊਦੀ ਅਰਬ ਦਾ ਇਕ ਜੰਗੀ ਬੇੜਾ ਇੱਥੇ ਹੋਦੀਦਾ ਸ਼ਹਿਰ  ਦੇ ਪੱਛਮੀ ਸਮੁੰਦਰੀ ਤੱਟ ਕੋਲ ਗਸ਼ਤ ਲਗਾ ਰਿਹਾ ਸੀ ਉਸੇ ਸਮੇਂ ਹੌਤੀ ਵਿਦਰੋਹੀਆਂ ਦੀਆਂ ਤਿੰਨ  ਆਤਮਘਾਤੀ ਕਿਸ਼ਤੀਆਂ ਨੇ ਜੰਗੀ ਬੇੜੇ ਤੇ ਹਮਲਾ ਕਰ ਦਿੱਤਾ, ਜਿਸ ਨਾਲ ਜੰਗੀ ਬੇੜੇ ਵਿੱਚ ਧਮਾਕਾ ਹੋ ਗਿਆ ਅਤੇ ਚਾਲਕ ਦਲ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ|

Leave a Reply

Your email address will not be published. Required fields are marked *