ਯਮਨ ਵਿੱਚ ਹੋਏ ਹਵਾਈ ਹਮਲੇ ਵਿੱਚ 32 ਮਰੇ

ਸਨਾ, 26 ਦਸੰਬਰ (ਸ.ਬ.) ਯਮਨ ਦੀ ਰਾਜਧਾਨੀ ਸਨਾ ਨੇੜੇ, ਅਲ ਹੁਦੈਦਾ ਅਤੇ ਦਾਮਾਰ ਸੂਬੇ ਵਿੱਚ ਸਾਊਦੀ ਅਰਬ ਦੀ ਅਗਵਾਈ ਵਿੱਚ ਗਠਜੋੜ ਫੌਜ ਦੇ ਹਵਾਈ ਹਮਲੇ ਵਿਚ ਘੱਟ ਤੋਂ ਘੱਟ 32 ਲੋਕ ਮਾਰੇ ਗਏ| ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ| ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗਠਜੋੜ ਫੌਜ ਨੇ ਹੌਤੀ ਬਾਗੀਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਸਨ| ਚਸ਼ਮਦੀਦਾਂ ਨੇ ਦੱਸਿਆ ਕਿ ਰਾਜਧਾਨੀ ਨੇੜੇ ਅਸਰ ਸ਼ਹਿਰ ਵਿੱਚ 11 ਲੋਕ ਮਾਰੇ ਗਏ ਹਨ| ਹੌਤੀ ਬਾਗੀਆਂ ਵੱਲੋਂ ਸੰਚਾਲਿਤ ਅਲ ਮਸੀਰਾ ਟੈਲੀਵਿਜ਼ਨ ਮੁਤਾਬਕ ਅਲ ਹੁਦੈਦਾ ਸੂਬੇ ਦੇ ਅਲ ਜੇਰਾਹੀ ਸ਼ਹਿਰ ਵਿਚ ਇਕ ਬੱਸ ਨੂੰ ਨਿਸ਼ਾਨਾ ਬਣਾ ਕੇ ਦੋ ਹਵਾਈ ਹਮਲੇ ਕੀਤੇ ਗਏ, ਜਿਸ ਵਿੱਚ 9 ਲੋਕ ਮਾਰੇ ਗਏ ਹਨ| ਇਕ ਸਮਾਚਾਰ ਏਜੰਸੀ ਮੁਤਾਬਕ ਅਲ ਹੁਦੈਦਾ ਦੇ ਇਕ ਖੇਤ ਵਿੱਚ ਬੰਬ ਸੁੱਟਿਆ ਗਿਆ, ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ| ਉਨ੍ਹਾਂ ਕਿਹਾ ਕਿ ਦਾਮਾਰ ਸੂਬੇ ਵਿੱਚ ਕਸਟਮ ਦਫਤਰ ਤੇ ਕੀਤੇ ਗਏ ਹਵਾਈ ਹਮਲੇ ਵਿੱਚ 4 ਲੋਕਾਂ ਦੀ ਮੌਤ ਹੋ ਗਈ| ਇਸ ਹਮਲੇ ਵਿੱਚ 55 ਹੋਰ ਜ਼ਖਮੀ ਹੋਏ ਹਨ|

Leave a Reply

Your email address will not be published. Required fields are marked *