ਯਮੁਨਾ ਐਕਸਪ੍ਰੈਸ ਵੇਅ ਤੇ ਰੂਸੀ ਲੜਕੀਆਂ ਨਾਲ ਛੇੜਛਾੜ ਅਤੇ ਬਦਸਲੂਕੀ, 3 ਗ੍ਰਿਫਤਾਰ

ਨੋਇਡਾ, 20 ਨਵੰਬਰ (ਸ.ਬ.) ਇੱਥੋਂ ਦੇ ਯਮੁਨਾ ਐਕਸਪ੍ਰੈਸ ਵੇਅ ਤੇ 3 ਵਿਦੇਸ਼ੀ ਲੜਕੀਆਂ ਨਾਲ ਛੇੜਛਾੜ ਅਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਪੁਲੀਸ ਨੇ ਮਾਮਲੇ ਵਿੱਚ ਦੋਸ਼ੀ 3 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ| ਦਰਅਸਲ ਰੂਸੀ ਨਾਗਰਿਕ 3 ਲੜਕੀਆਂ ਆਪਣੇ ਗਾਰਡ ਅਤੇ ਡਰਾਈਵਰ ਨਾਲ ਇਕ ਕਾਰ ਵਿੱਚ ਸਵਾਰ ਹੋ ਕੇ ਜਾ ਰਹੀਆਂ ਸਨ| ਦੱਸਿਆ ਗਿਆ ਹੈ ਕਿ ਜਿਵੇਂ ਹੀ ਵਿਦੇਸ਼ੀ ਲੜਕੀਆਂ ਦੀ ਕਾਰ ਸਪੋਰਟਸ ਸਿਟੀ ਨੇੜੇ ਪੁੱਜੀ, ਉਦੋਂ ਦੂਜੀ ਕਾਰ ਵਿੱਚ ਸਵਾਰ 3 ਹੋਰ ਨੌਜਵਾਨਾਂ ਨੂੰ ਕਾਰ ਨੂੰ ਅੱਗੇ ਕੱਢਣ ਅਤੇ ਗਲਤ ਢੰਗ ਨਾਲ ਓਵਰਟੇਕ ਕਰਨ ਨੂੰ ਲੈ ਕੇ ਦੋਹਾਂ ਪੱਖਾਂ ਵਿੱਚ ਕਹਾਸੁਣੀ ਅਤੇ ਵਿਵਾਦ ਹੋ ਗਿਆ| ਇਸ ਦੌਰਾਨ ਮਾਮਲਾ ਇੰਨਾ ਵਧ ਗਿਆ ਕਿ ਪੁਲੀਸ ਨੂੰ ਬੁਲਾਉਣਾ ਪਿਆ|
ਨੌਜਵਾਨਾਂ ਦਾ ਕਹਿਣਾ ਸੀ ਕਿ ਜਿਸ ਕਾਰ ਵਿੱਚ ਲੜਕੀਆਂ ਸਵਾਰ ਸਨ, ਉਨ੍ਹਾਂ ਦਾ ਡਰਾਈਵਰ ਗਲਤ ਢੰਗ ਨਾਲ ਐਕਸਪ੍ਰੈਸ ਵੇਅ ਤੇ ਕਾਰ ਚੱਲਾ ਰਿਹਾ ਸੀ| ਉਨ੍ਹਾਂ ਨੇ ਟੋਕਿਆ ਤਾਂ ਲੜਕੀਆਂ ਗੁੱਸੇ ਹੋ ਗਈਆਂ| ਪੁਲੀਸ ਨੇ ਗਾਰਡ ਦੀ ਸ਼ਿਕਾਇਤ ਤੇ 3 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ|

Leave a Reply

Your email address will not be published. Required fields are marked *