ਯਾਂਗਤਜ਼ੀ ਨਦੀ ਵਿੱਚ ਦੋ ਜਹਾਜ਼ਾਂ ਦੇ ਟਕਰਾਉਣ ਕਾਰਨ 3 ਦੀ ਮੌਤ, 5 ਮਲਾਹ ਲਾਪਤਾ


ਬੀਜਿੰਗ, 14 ਦਸੰਬਰ (ਸ.ਬ.) ਚੀਨ ਵਿਚ ਯਾਂਗਤਜ਼ੀ ਨਦੀ ਦੇ ਕਿਨਾਰੇ ਤੇ ਦੋ ਸਮੁੰਦਰੀ ਜਹਾਜ਼ਾਂ ਦੀ ਟੱਕਰ ਹੋ ਗਈ| ਇਸ ਹਾਦਸੇ ਵਿਚ ਉਹਨਾਂ ਵਿਚ ਸਵਾਰ ਤਿੰਨ ਮਲਾਹਾਂ ਦੀ ਮੌਤ ਹੋ ਗਈ ਜਦਕਿ ਬਚਾਅ ਕਰਮੀ ਲਾਪਤਾ ਹੋਏ ਪੰਜ ਮਲਾਹਾਂ ਦੀ ਤਲਾਸ਼ ਵਿੱਚ ਵੀ ਜੁਟੇ ਹੋਏ ਹਨ| ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. ਨੇ ਨਾਟਕੀ ਫੁਟੇਜ ਪ੍ਰਸਾਰਿਤ ਕੀਤੀ ਹੈ ਜਿਸ ਵਿਚ ਚਾਲਕ ਦਲ ਦੇ ਮੈਂਬਰ ਕਾਰਗੋ ਸਮੁੰਦਰੀ ਜਹਾਜ਼ ਸ਼ਿੰਛੀਸ਼ੇਂਗ-69 ਤੇ ਸਵਾਰ 16 ਮਲਾਹਾਂ ਵਿਚੋਂ 11 ਨੂੰ ਪਾਣੀ ਵਿਚੋਂ ਬਾਹਰ ਕੱਢ ਰਹੇ ਹਨ| 
ਉਹਨਾਂ ਵਿਚੋਂ 3 ਮਲਾਹਾਂ ਵਿਚ ਜ਼ਿੰਦਗੀ ਦੇ ਕੋਈ ਸੰਕੇਤ ਨਹੀਂ ਸਨ| ਜ਼ਿਕਰਯੋਗ ਹੈ ਕਿ ਯਾਂਗਤਜ਼ੀ ਨਦੀ ਆਵਾਜਾਈ ਦੇ ਲਿਹਾਜ ਨਾਲ ਚੀਨ ਦੀ ਸਭ ਤੋਂ ਵੱਧ ਚਲਣ ਵਾਲੀ ਨਦੀ ਹੈ ਅਤੇ ਇਹ ਪੂਰਬੀ ਚੀਨ ਸਾਗਰ ਵਿਚ ਵਪਾਰਕ ਕੇਂਦਰ ਸ਼ੰਘਾਈ ਦੇ ਉੱਤਰ ਵਿਚ ਆ ਕੇ ਡਿੱਗਦੀ ਹੈ| ਇਸ ਲਈ ਇੱਥੇ ਹਰੇਕ ਦਿਸ਼ਾ ਤੋਂ ਜਹਾਜ਼ ਆਉਂਦੇ ਹਨ| ਕਾਰਗੋ ਜਹਾਜ਼ ਓਸੀਆਨਾ ਨੇ ਬੀਤੇ ਦਿਨੀਂ ਕਰੀਬ ਅੱਧੀ ਰਾਤ ਨੂੰ ਕੰਟਰੋਲ ਗਵਾ ਦਿੱਤਾ ਅਤੇ ਸ਼ਿੰਛੀਸ਼ੇਂਗ-69 ਨਾਲ ਟਕਰਾ ਗਿਆ| ਇਸ ਕਾਰਨ ਸ਼ਿੰਛੀਸ਼ੇਂਗ-69 ਜਹਾਜ਼ ਡੁੱਬ ਗਿਆ| 

Leave a Reply

Your email address will not be published. Required fields are marked *