ਯਾਤਰਾ ਪਾਬੰਦੀ ਤੇ ਅਦਾਲਤ ਵਿੱਚ ਟਰੰਪ ਨੂੰ ਮਿਲੀ ਜਿੱਤ

ਵਾਸ਼ਿੰਗਟਨ, 11 ਅਕਤੂਬਰ (ਸ.ਬ.) ਅਮਰੀਕੀ ਸੁਪਰੀਮ ਕੋਰਟ ਨੇ ਡੋਨਾਲਡ ਟਰੰਪ ਦੇ ਇਮੀਗ੍ਰੇਸ਼ਨ-ਵਿਰੋਧੀ ਫੈਸਲੇ ਨੂੰ ਰੋਕਣ ਦੀ ਮੰਗ ਕਰਨ ਵਾਲੀ ਮੰਗ ਨੂੰ ਰੱਦ ਕਰ ਦਿੱਤਾ ਹੈ| ਹਾਲਾਂਕਿ ਇਸ ਫੈਸਲੇ ਦੀ ਮਿਆਦ ਪਹਿਲਾਂ ਹੀ ਖਤਮ ਹੋ ਚੁੱਕੀ ਹੈ, ਅਜਿਹੇ ਵਿਚ ਅਦਾਲਤ ਦਾ ਇਹ ਫੈਸਲਾ ਰਿਪਬਲੀਕਨ ਪਾਰਟੀ ਲਈ ਸੰਕੇਤਕ ਜਿੱਤ ਹੈ| ਦਰਅਸਲ ਇਹ ਯਾਤਰਾ ਪਾਬੰਦੀ 90 ਦਿਨਾਂ ਲਈ ਸੀ ਅਤੇ ਫੈਸਲਾ ਆਉਣ ਤੋਂ ਪਹਿਲਾਂ ਹੀ ਖਤਮ ਹੋ ਚੁੱਕਿਆ ਹੈ| ਇਸ ਜਰੀਏ ਅਮਰੀਕਾ ਵਿਚ ਮੁਸਲਮਾਨ ਬਹੁਲ ਆਬਾਦੀ ਵਾਲੇ 6 ਦੇਸ਼ਾਂ ਦੇ ਲੋਕਾਂ ਦੇ ਦੇਸ਼ ਵਿਚ ਪ੍ਰਵੇਸ਼ ਤੇ ਪਾਬੰਦੀ ਲਗਾ ਦਿੱਤੀ ਸੀ| 6 ਮਾਰਚ ਨੂੰ ਆਏ ਇਸ ਹੁਕਮ ਦਾ ਮੈਰੀਲੈਂਡ ਅਤੇ ਹਵਾਈ ਨੇ ਵਿਰੋਧ ਕੀਤਾ ਸੀ| ਬਾਅਦ ਵਿਚ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ| ਵਰਜੀਨੀਆ ਦੇ ਰਿਚਮੰਡ ਅਤੇ ਕੈਲੀਫੋਰਨੀਆ ਦੇ ਸਾਨ ਫਰਾਂਸਿਸਕੋ ਸਥਿਤ ਅਪੀਲ ਅਦਾਲਤ ਨੇ ਕ੍ਰਮਵਾਰ ਮਈ ਅਤੇ ਜੂਨ ਵਿਚ ਫੈਸਲੇ ਦੀ ਮੁਲਤਵੀ ਨੂੰ ਬਰਕਰਾਰ ਰੱਖਿਆ ਸੀ| ਸੁਪਰੀਮ ਕੋਰਟ ਨੇ ਬੀਤੇ ਦਿਨੀਂ ਮੈਰੀਲੈਂਡ ਦੇ ਫੈਸਲੇ ਦੇ ਵਿਰੁੱਧ ਅਪੀਲ ਨੂੰ ਰੱਦ ਕਰ ਦਿੱਤਾ ਸੀ|

Leave a Reply

Your email address will not be published. Required fields are marked *