ਯਾਤਰਾ ਪਾਬੰਦੀ ਹਟਣ ਤੋਂ ਬਾਅਦ ਅਮਰੀਕਾ ਪਹੁੰਚੇ ਨਾਗਰਿਕਾਂ ਦੀਆਂ ਅੱਖਾਂ ਵਿੱਚ ਆ ਗਏ ਹੰਝੂ

ਬੋਸਟਨ, 6 ਫਰਵਰੀ (ਸ.ਬ.) 7 ਮੁਸਲਿਮ ਬਹੁਲ ਦੇਸ਼ਾਂ ਦੇ ਨਾਗਰਿਕਾਂ ਤੇ ਅਮਰੀਕਾ ਦੀ ਯਾਤਰਾ ਕਰਨ ਤੇ ਲੱਗੀ ਪਾਬੰਦੀ ਹਟਣ ਤੋਂ ਬਾਅਦ ਇੱਥੇ ਪਹੁੰਚੇ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਦੀਆਂ ਅੱਖਾਂ ਵਿੱਚ ਆਪਣੇ ਪਰਿਵਾਰਾਂ ਅਤੇ ਦੋਸਤਾਂ ਨੂੰ ਮਿਲਦੇ ਸਮੇਂ ਹੰਝੂ ਆ            ਗਏ| ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਦੇ ਇਸ ਸ਼ਾਸਕੀ ਹੁਕਮ ਤੇ ਅਸਥਾਈ ਰੋਕ ਲਾ ਦਿੱਤੀ ਹੈ|
ਦੁਨੀਆ ਭਰ ਦੇ ਏਅਰਲਾਈਨਜ਼ ਨੇ ਯਾਤਰੀਆਂ ਨੂੰ ਅਮਰੀਕਾ ਜਾਣ ਵਾਲੀਆਂ ਉਡਾਣਾਂ ਵਿੱਚ ਸਵਾਰ ਹੋਣ ਦੀ ਆਗਿਆ ਦਿੱਤੀ| ਨਿਊਯਾਰਕ ਦੇ ਕੈਨੇਡੀ ਹਵਾਈ ਅੱਡੇ ਤੇ ਮੌਜੂਦ ਇਕ ਵਕੀਲ ਨੇ ਦੱਸਿਆ ਕਿ ਇਰਾਕ ਅਤੇ ਈਰਾਨ ਦੇ ਗ੍ਰੀਨ ਕਾਰਡ ਅਤੇ ਵੀਜ਼ਾ ਹੋਲਡਰਾਂ ਨੂੰ ਹਵਾਈ ਅੱਡੇ ਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ| ਈਰਾਨ ਦੀ 32 ਸਾਲਾ ਪੇਂਟਰ ਫਾਰੀਬਾ ਤਾਜਰੋਸਤਾਮੀ ਜਦੋਂ ਕੈਨੇਡੀ ਹਵਾਈ ਅੱਡੇ ਤੋਂ ਬਾਹਰ ਨਿਕਲੀ ਅਤੇ ਉਨ੍ਹਾਂ ਨੇ ਆਪਣੇ ਭਰਾ ਨੂੰ ਦੇਖਿਆ ਤਾਂ ਉਨ੍ਹਾਂ ਦੇ ਚਿਹਰੇ ਤੇ ਮੁਸਕਾਨ ਅਤੇ ਅੱਖਾਂ ਵਿੱਚ ਹੰਝੂ ਆ ਗਏ| ਫਾਰੀਬਾ ਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ 9 ਸਾਲਾਂ ਬਾਅਦ ਮਿਲ ਰਹੀ ਹੈ| ਸੰਘੀ ਜੱਜ ਦੇ ਹੁਕਮ ਤੋਂ ਬਾਅਦ ਦੋ ਦਿਨ ਤੋਂ ਇਹ ਸਥਿਤੀ ਅਮਰੀਕਾ ਦੇ ਹਵਾਈ ਅੱਡਿਆਂ ਤੇ ਦੇਖਣ ਨੂੰ ਮਿਲ ਰਹੀ ਹੈ| ਜਿਕਰਯੋਗ ਹੈ ਕਿ ਅਮਰੀਕਾ ਨੇ ਤਕਰੀਬਨ 60,000 ਵੀਜ਼ੇ ਰੱਦ     ਕੀਤੇ| ਟਰੰਪ ਨੇ ਸ਼ਰਣਾਰਥੀਆਂ ਅਤੇ ਈਰਾਨ, ਇਰਾਕ, ਸੋਮਾਲੀਆ, ਸੀਰੀਆ, ਯਮਨ, ਲੀਬੀਆ ਅਤੇ ਸੂਡਾਨ ਦੇਸ਼ ਦੇ ਨਾਗਰਿਕਾਂ ਤੇ ਅਮਰੀਕਾ ਵਿੱਚ ਐਂਟਰੀ ਕਰਨ ਤੇ ਅਸਥਾਈ ਰੋਕ ਲਾ ਦਿੱਤੀ ਸੀ|

Leave a Reply

Your email address will not be published. Required fields are marked *