ਯਾਦਗਾਰੀ ਬਣ ਗਿਆ ਪੰਜਵਾਂ ਵਿਰਾਸਤੀ ਅਖਾੜਾ

ਐਸ ਏ ਐਸ ਨਗਰ, 30 ਜੁਲਾਈ (ਸ.ਬ.) ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਪ੍ਰਾਚੀਨ ਕਲਾ ਕੇਂਦਰ ਮੁਹਾਲੀ ਦੇ ਸਹਿਯੋਗ ਨਾਲ ਆਪਣਾ ਮਹੀਨਾਵਾਰ ਪ੍ਰੋਗਰਾਮ ਦੀ ਲੜੀ ਵਿੱਚ ਪੰਜਵਾਂ ਯੂਨੀਵਰਸਲ ਵਿਰਾਸਤੀ ਅਖਾੜਾ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਇਸ ਮੌਕੇ ਮੁਹਾਲੀ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਨਿਰਪਿੰਦਰ ਸਿੰਘ ਰੰਗੀ ਮੁੱਖ ਮਹਿਮਾਨ, ਸ੍ਰੀ ਭੁਪਿੰਦਰ ਸਿੰਘ ਸੱਭਰਵਾਲ ਪ੍ਰਧਾਨ ਅਤੇ ਹਰਪ੍ਰੀਤ ਸਿੰਘ ਡੱਡਵਾਲ ਸਕੱਤਰ ਮੁਹਾਲੀ ਪ੍ਰਾਟਰੀ ਕੰਸਲਟੇਸ਼ਨ ਐਸੋਸ਼ੀਏਸਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ|
ਅਖਾੜੇ ਦੀ ਸ਼ੁਰੂਆਤ ਵਿੱਚ ਬਲਕਾਰ ਸਿੱਧੂ ਨੇ ਸੁਸਾਇਟੀ ਦੀ ਕਾਰਗੁਜਾਰੀ ਦੱਸਦੇ ਹੋਏ ਸਾਰਿਆਂ ਨੂੰ ਜੀ ਆਇਆਂ ਆਖਿਆ! ਪ੍ਰੋਗਰਾਮ ਦਾ ਅਗਾਜ ਕਰਮਜੀਤ ਸਿੰਘ ਬੱਗਾ ਦੀ ਨਿਰਦੇਸ਼ਨਾ ਵਿੱਚ ਲੋਕ ਸ਼ਾਜਾਂ ਤੇ ਲੋਕ ਧੁਨਾਂ ਦੇ ਤਾਲਮੇਲ ਨਾਲ ਹੋਇਆ| ਜਿਸ ਵਿੱਚ ਢੋਲ, ਤੂੰਬਾ, ਤੂੰਬੀ, ਢੱਡ, ਸਾਰੰਗੀ, ਅਲਗੋਜੇ, ਬੁੱਗਚੂ, ਸੱਪ ਅਤੇ ਚਿਮਟੇ ਆਦਿ ਨਾਲ ਰੰਗ ਬੰਨਿਆ ਫਿਰ ਇਕ ਇਕ ਕਰਕੇ ਹਰੀ ਸਿੰਘ ਨਲੂਏ ਦੀ ਵਾਰ, ਫੁਲਕਾਰੀ, ਸਾਹਿਬਾਂ, ਕਵੀਸ਼ਰੀ, ਲੋਕ ਤੱਥ ਤੇ ਜਿਉਣ ਮੋੜ ਸ਼ਗਨ ਪ੍ਰੀਤ, ਹਰਮਨ ਗਿੱਲ, ਗਗਨ ਦੀਪ ਗੱਗੀ, ਨੇਤਰ ਸਿੰਘ, ਢਾਡੀ ਵਾਰ ਗੁਰਸੇਵਕ ਤੇ ਤਲਵਿੰਦਰ, ਕਵੀਸ਼ਰੀ ਤੇਜ ਪ੍ਰਕਾਸ਼ ਤੇ ਹਰਜੀਤ ਵਲੋਂ ਬਾ-ਖੂਬੀ ਗਾਏ ਗਏ| ਜੋ ਦਰਸ਼ਕਾਂ ਦੇ ਦਿਲਾਂ ਤੇ ਲੰਮੇ ਸਮੇਂ ਤੱਕ ਛਾਏ ਰਹਿਣਗੇ|
ਹਾਸਰਸ ਕਲਾਕਾਰ ਮਨਪ੍ਰੀਤ ਸਿੰਘ ਅੰਮ੍ਰਿਤਸਰ ਨੇ ਆਪਣੇ ਮਜਾਕੀਆ ਢੰਗ ਨਾਲ ਸਿਸਟਮ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਰਜਦੇ ਹੋਏ ਵਿਅੰਗਆਤਮਿਕ ਢੰਗ ਨਾਲ ਖੂਬ ਹਸਾਇਆ ਤੇ ਵਾਹ-ਵਾਹ ਖੱਟੀ|
ਅਖਾੜੇ ਵਿੱਚ ਕਲਾ ਅਤੇ ਸੱਭਿਆਚਾਰ ਵਿੱਚ ਤਾਅ ਉਮਰ ਪਾਏ ਯੋਗਦਾਨ ਲਈ ਉਸਤਾਦ ਸਲਾਮਦੀਨ ਅਲਗੋਜਾ ਵਾਦਕ ਅਤੇ ਉਸਤਾਦ ਦੇਵ ਰਾਜ ਢੋਲੀ ਦਾ ਸੁਸਾਇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ| ਅਖਾੜੇ ਨੂੰ ਨੇਪਰੇ ਚਾੜਣ ਲਈ ਗੋਪਾਲ ਸ਼ਰਮਾ, ਅੰਮ੍ਰਿਤਪਾਲ ਸਿੰਘ, ਹਰਕੀਰਤ, ਜਸਦੀਪ, ਅਨੁਰੀਤ, ਤਰਸੇਮ, ਮਨਦੀਪ, ਸੁਖਬੀਰ, ਸ਼ਗਨ ਖੁਰਾਨੀ, ਜਤਿੰਦਰ ਸਿੰਘ ਐਸ. ਡੀ. ਓ. ਬਲਜੀਤ ਫੱਡਿਆਂ ਵਾਲਾ, ਗੁਰਸਿਮਰਨ ਆਦਿ ਦਾ ਭਰਪੂਰ ਯੋਗਦਾਨ ਰਿਹਾ| ਬਲਬੀਰ ਚੰਦ ਤੇ ਗੁਰਪ੍ਰੀਤ ਗੁਰੀ ਦੀ ਢੋਲ ਯੁਗਲਬੰਦੀ ਕਮਾਲ ਰਹੀ| ਅੰਤ ਵਿਚ ਨਰਿੰਦਰ ਨੀਨਾ ਦੀ ਨਿਰਦੇਸ਼ਨਾ ਵਿੱਚ ਮਲਵਈ ਗਿੱਧੇ ਨੇ ਪ੍ਰੋਗਰਾਮ ਨੂੰ ਸਿਖਰ ਤੇ ਪਹੁੰਚਾ ਦਿੱਤਾ ਅਤੇ ਹਾਜਰ ਦਰਸ਼ਕਾਂ ਨੂੰ ਵਾਤਾਵਰਨ ਬਚਾਉਣ ਲਈ ਬੂਟੇ ਵਿੱਚ ਵੰਡੇ ਗਏ|

Leave a Reply

Your email address will not be published. Required fields are marked *