ਯਾਦਗਾਰੀ ਰਿਹਾ ਪਿੰਡ ਮਟੌਰ ਵੱਲੋਂ ਕਰਵਾਇਆ 17ਵਾਂ ਕਬੱਡੀ ਟੂਰਨਾਮੈਂਟ

ਐਸ ਏ ਐਸ ਨਗਰ, 12 ਮਾਰਚ (ਸ.ਬ.) ਸਰਕਲ ਕਬੱਡੀ ਐਸੋਸੀਏਸ਼ਨ ਮੁਹਾਲੀ, ਯੂਥ ਆਫ ਪੰਜਾਬ ਅਤੇ ਬਾਬਾ ਬਾਲ ਭਾਰਤੀ ਸ਼ਿਵ ਮੰਦਰ ਮਟੌਰ ਵਲੋਂ ਸੈਕਟਰ 70 ਵਿਖੇ 17ਵਾਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕਬੱਡੀ ਟੂਰਨਾਮਂੈਂਟ ਕਰਵਾਇਆ ਗਿਆ|
ਸਰਕਲ ਕਬੱਡੀ ਐਸੋਸੀਏਸਨ ਮੁਹਾਲੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਣ ਨੇ ਦੱਸਿਆ ਕਿ ਪਹਿਲੇ ਦਿਨ ਦੀਆਂ ਖੇਡਾਂ ਦਾ ਉਦਘਾਟਨ ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਅਰਜਨ ਪ੍ਰਤਾਪ ਬਾਜਵਾ, ਕੰਵਰ ਪ੍ਰਤਾਪ ਬਾਜਵਾ ਨੇ ਸਾਂਝੇ ਤੌਰ ਤੇ ਕੀਤਾ| ਪਹਿਲੇ ਦਿਨ ਸ਼ਾਮ ਵੇਲੇ ਇਨਾਮਾਂ ਦੀ ਵੰਡ ਜਥੇਦਾਰ ਬਲਜੀਤ ਸਿੰਘ ਕੁੰਭੜਾ ਪ੍ਰਧਾਨ ਅਕਾਲੀ ਜਥਾ ਸ਼ਹਿਰੀ ਨੇ ਕੀਤੀ| ਇਸ ਮੌਕੇ ਵਿਸ਼ੇਸ ਤੌਰ ਤੇ ਸਰਪੰਚ ਪਰਮਿੰਦਰ ਸਿੰਘ ਸੋਹਾਣਾ, ਨਰਿੰਦਰ ਸ਼ੇਰਗਿਲ, ਗਾਇਕ ਸ਼ਮੀ ਗੀਗੇਮਾਜਰਾ ਵੀ ਮੌਜੂਦ ਸਨ|
ਦੂਜੇ ਦਿਨ ਖੇਡ ਮੇਲੇ ਵਿਚ ਮੁੱਖ ਮਹਿਮਾਣ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਸਨ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ, ਫਤਹਿਜੰਗ ਸਿੰਘ ਬਾਜਵਾ ਅਤੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਵਿਸ਼ੇਸ ਮਹਿਮਾਣ ਸਨ|
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਖੇਡਾਂ ਸਾਡੇ ਸਮਾਜ ਲਈ ਬਹੁਤ ਜਰੂਰੀ ਹਨ| ਨੌਜਵਾਨਾਂ ਨੂੰ ਇਹਨਾਂ ਖੇਡਾਂ ਵਿੱਚ ਜਰੂਰ ਹਿੱਸਾ ਲੈਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਖੇਡਾਂ ਆਪਸ ਵਿੱਚ ਭਾਈਚਾਰਕ ਸਾਂਝ ਪੈਦਾ ਕਰਦੀਆਂ ਹਨ| ਉਹਨਾਂ ਕਿਹਾ ਕਿ ਅਜਿਹੇ ਖੇਡ ਮੇਲੇ ਖਿਡਾਰੀਆਂ ਨੂੰ ਕਾਫੀ ਉਤਸ਼ਾਹਿਤ ਕਰਦੇ ਹਨ ਅਤੇ ਆਮ ਲੋਕਾਂ ਨੂੰ ਵੀ ਇਹਨਾਂ ਖੇਡ ਮੇਲਿਆਂ ਵਿਚ ਆਉਣਾ ਚਾਹੀਦਾ ਹੈ|
ਇਸ ਮੌਕੇ ਆਲ ਇੰਡੀਆ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬੀ ਖਿਡਾਰੀਆਂ ਦੀ ਪੂਰੇ ਦੇਸ਼ ਵਿੱਚ ਹੀ ਸਰਦਾਰੀ ਰਹੀ ਹੈ| ਹੁਣ ਵੀ ਪੰਜਾਬ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ|
ਉਹਨਾਂ ਕਿਹਾ ਕਿ ਨੌਜਵਾਨਾਂ ਵਿਚ ਕਬੱਡੀ ਪ੍ਰਤੀ ਹੋਰ ਰੁਝਾਨ ਪੈਦਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ| ਉਹਨਾਂ ਕਿਹਾ ਕਿ ਹੁਣ ਕਬੱਡੀ ਵਿਸ਼ਵ ਪੱਧਰ ਉਪਰ ਖੇਡੀ ਜਾਂਦੀ ਹੈ ਅਤੇ ਕਬੱਡੀ ਖਿਡਾਰੀਆਂ ਨੂੰ ਵੀ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ|
ਖੇਡ ਮੇਲੇ ਦੌਰਾਨ ਕਬੱਡੀ 40 ਕਿਲੋ ਵਿੱਚ ਸਕਰੁਲਾਂਪੁਰ ਪਹਿਲੇ ਅਤੇ ਪੱਤੋ ਹੀਰ ਦੂਜੇ ਨੰਬਰ ਤੇ ਰਹੇ| ਕਬੱਡੀ 60 ਕਿਲੋ ਵਿਚ ਮੜੌਲੀ ਪਹਿਲੇ, ਧਨਾਸ ਦੂਜੇ ਸਥਾਨ ਤੇ ਰਹੇ| ਇੱਕ ਪਿੰਡ ਓਪਨ ਮੁਕਾਬਲੇ ਵਿੱਚ ਕਕਰਾਲੀ ਪਹਿਲੇ ਅਤੇ ਬਡਵਾਲੀ ਦੂਜੇ ਸਥਾਨ ਤੇ ਰਹੇ| ਅਕੈਡਮੀਆਂ ਦੇ ਮੈਚ ਵਿੱਚ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਪਹਿਲੇ ਅਤੇ ਸ਼ਹੀਦ ਭਗਤ ਸਿੰਘ ਕਲੱਬ ਜਗਰਾਓਂ ਦੂਜੇ ਨੰਬਰ ਤੇ ਰਹੇ| ਮੁਰਗਾ ਫੜਣ ਮੁਕਾਬਲੇ ਵਿੱਚ ਬੰਸਲ ਪਹਿਲੇ ਸਥਾਨ ਤੇ ਰਿਹਾ| ਇਸ ਮੌਕੇ ਕੁੜੀਆਂ ਦੇ ਮੁਕਾਬਲੇ ਵਿੱਚ ਮੁਹਾਲੀ ਪਹਿਲੇ ਅਤੇ ਲੁਧਿਆਣਾ ਦੂਜੇ ਸਥਾਨ ਤੇ ਰਹੇ| ਇਸ ਮੌਕੇ 60 ਕਿਲੋ ਵਰਗ ਦੇ ਖਿਡਾਰੀ ਗੋਲਡੀ ਨੂੰ ਸੋਨੇ ਦੀ ਚੈਨੀ ਦਿੱਤੀ ਗਈ|
ਇਸ ਮੌਕੇ ਯੂਥ ਆਫ ਪੰਜਾਬ ਦੇ ਪ੍ਰਧਾਨ ਰਮਾਂਕਾਂਤ ਕਾਲੀਆ, ਪ੍ਰਦੀਪ ਛਾਬੜਾ ਪ੍ਰਧਾਨ ਕਾਂਗਰਸ ਚੰਡੀਗੜ੍ਹ ਇਕਾਈ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਡਾ. ਇਕਬਾਲ ਸਿੰਘ, ਅਵਤਾਰ ਸਿੰਘ, ਗੁਰਿੰਦਰ ਸਿੰਘ, ਰਵਿੰਦਰ ਬਿੰਦਰਾ ਕਂੌਸਲਰ, ਬੀ ਕੇ ਗੋਇਲ, ਯਾਂਦਵਿੰਦਰ ਸਿੰਘ ਸਰਪੰਚ, ਡਾ ਅਨਵਰ ਹੁਸੈਨ ਚੇਅਰਮੈਨ ਘੱਟ ਗਿਣਤੀ ਕਾਂਗਰਸ, ਹਰਪ੍ਰੀਤ ਸਿੰਘ, ਹਰਜੀਤ ਭੋਲੂ, ਜੀਤ ਮੋਲੀ, ਛਿੰਦਾ, ਅੰਮ੍ਰਿਤ ਗਿੱਲ, ਡਾ ਹਨੀ, ਡਾ ਗੁਰਮੀਤ ਬੈਦਵਾਨ, ਬਾਬਾ ਬਾਲ ਭਾਰਤੀ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਸਰਪੰਚ ਅਮਰੀਕ ਸਿੰਘ, ਕਾਮਰੇਡ ਜਸਵੰਤ ਸਿੰਘ, ਰਣਦੀਪ ਬੈਦਵਾਨ, ਗੌਰਵ ਵੱਤਸ, ਨਰਿੰਦਰ ਵੱਤਸ, ਬਾਲਕ੍ਰਿਸਨ ਸ਼ਰਮਾ, ਬਲਵਿੰਦਰ ਸਿੰਘ, ਗੁਰਬਖਸ ਸਿੰਘ, ਗੁਰਪ੍ਰੀਤ ਢਿੱਲੋਂ,ਜਸਪਾਲ ਸਿੰਘ, ਸੁੱਭ ਸੇਖੋਂ, ਪ੍ਰਭ ਬੈਦਵਾਨ, ਗੁਰਜੀਤ ਮਟੌਰ, ਸੋਨੂੰ ਬੈਦਵਾਨ ਵੀ ਮੌਜੂਦ ਸਨ|

Leave a Reply

Your email address will not be published. Required fields are marked *