ਯਾਦਗਾਰੀ ਹੋ ਨਿਬੜਿਆ ਰਾਣੂੰ ਤਮਗਾ ਸਮਾਰੋਹ

ਐਸ ਏ ਐਸ ਨਗਰ, 17 ਫਰਵਰੀ (ਸ.ਬ.) ਸਾਥੀ ਕਰਤਾਰ ਸਿੰਘ ਰਾਣੂੰ ਯਾਦਗਾਰੀ ਟਰੱਸਟ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਮਗਾ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਤੌਰ ਤੇ ਸਿੱਖਿਆ ਬੋਰਡ ਦੀ ਸੀਨੀਅਰ ਮੀਤ ਚੇਅਰਪਰਸਨ ਸ੍ਰੀ ਮਤੀ ਸ਼ਸੀ ਕਾਂਤਾ ਸਾਮਲ ਹੋਏ| ਬੋਰਡ ਦੇ ਮੀਤ ਪ੍ਰਧਾਨ ਡਾ ਸੁਰੇਸ ਕੁਮਾਰ ਟੰਡਨ ਅਤੇ ਸਕੱਤਰ ਜਨਕ ਰਾਜ ਮਹਿਰੋਕ ਵਿਸ਼ੇਸ ਮਹਿਮਾਨ ਵੱਜੋਂ ਸਾਮਲ ਹੋਏ| ਇਸ ਮੌਕੇ ਬੋਰਡ ਮੁਲਾਜਮਾਂ ਦੇ ਬੱਚਿਆਂ ਵਿਚੋਂ 10ਵੀਂ ਅਤੇ 12 ਵੀਂ ਸ੍ਰੇਣੀ ਵਿੱਚ ਸੱਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਪਹਿਲੇ ਤਿੰਨ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਟਰੱਸਟ ਦੇ ਸਰਪ੍ਰਸਤ ਹਰਬੰਸ ਸਿੰਘ ਬਾਗੜੀ, ਸਾਬਕਾ ਪ੍ਰਧਾਨ ਜਰਨੈਲ ਸਿੰਘ ਚੂੰਨੀ, ਗੁਰਦੀਪ ਸਿੰਘ ਢਿਲੋਂ, ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਸੈਣੀ, ਜਨਰਲ ਸਕੱਤਰ ਪਰਮਿੰਦਰ ਸਿੰਘ ਖੰਗੁੜਾ, ਟਰੱਸਟ ਦੀ ਪ੍ਰਧਾਨ ਬੀਬੀ ਅਮਰਜੀਤ ਕੌਰ ਨੇ ਮਰਹੂਮ ਸਾਥੀ ਕਰਤਾਰ ਸਿੰਘ  ਰਾਣੂੰ ਦੀਆਂ ਮੁਲਾਜਮ ਲਹਿਰ ਨੂੰ ਦਿਤੀਆਂ ਸੇਧਾਂ ਅਤੇ ਬੋਰਡ ਦੇ ਮੁਲਾਜਮਾਂ ਨੂੰ ਲੈਕੇ ਦਿਤੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ| ਇਸ ਮੌਕੇ ਬੋਲਦਿਆਂ ਸਿੱਖਿਆ ਬੋਰਡ ਦੀ ਸੀਨੀਅਰ ਮੀਤ ਪ੍ਰਧਾਨ ਸ੍ਰੀ ਮਤੀ ਸ਼ਸੀ ਕਾਂਤਾ, ਮੀਤ ਪ੍ਰਧਾਨ ਡਾ ਸੁਰੇਸ ਕੁਮਾਰ ਟੰਡਨ ਨੇ ਕਿਹਾ ਸਾਡੇ ਸਮਾਜ ਵਿੱਚ ਅਜਿਹੇ ਘੱਟ ਲੋਕ ਹੁੰਦੇ ਹਨ ਜੋ ਲੋਕਾਂ ਦੀ ਪ੍ਰੇਰਨਾ ਸਰੋਤ ਹੁੰਦੇ ਹਨ| ਸਮਾਜ ਵਿੱਚ ਅਜਿਹੇ ਲੋਕਾਂ ਮਰਕੇ ਵੀ ਜਿੰਦਾ ਰਹਿੰਦੇ ਹਨ| ਇਸ ਮੌਕੇ ਕਰਤਾਰ ਸਿੰਘ ਰਾਣੂੰ ਟਰੱਸਟ ਵੱਲੋਂ ਬੋਰਡ ਦੇ ਮੁਲਾਜਮਾਂ ਵਿੱਚੋਂ 10ਵੀਂ ਅਤੇ ਬਾਰਵੀਂ ਸ੍ਰੇਣੀ ਵਿੱਚੋਂ ਵੱਧ ਅੰਕ ਕਰਨ ਵਾਲੇ ਪ੍ਰਭਜੀਤ ਕੌਰ ,ਰੋਮਨਦੀਪ ਕੌਰ, ਅਰਮਾਨਜੋਤ ਸਿੰਘ, ਪ੍ਰਭਜੋਤ ਕੌਰ ਪੁਤਰੀ ਨਗਿੰਦਰ ਸਿੰਘ, ਗਲਿਮਪਸ ਸਲਵਾਨ, ਅਕਾਸ਼ਿਤਾ, ਬਹਮੀਤ ਸਿੰਘ ਗਿੱਲ, ਭਵਨ ਜੀਤ ਕੌਰ,  ਜਪਨੀਤ ਕੌਰ ਅਤੇ ਜੈਤਵ ਰੱਤੀ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸਾਥੀ ਕਰਤਾਰ ਸਿੰਘ ਰਾਣੂੰ ਦੇ ਸੇਵਾ ਨਵਿਰਤ ਸਾਥੀ ਪੂਰਨਾਂ ਨੰਦ ਸਰਮਾਂ, ਕਰਨੈਲ ਸਿੰਘ ਛੋਕਰ ਜੰਗ ਸਿੰੰਘ ਬਾਛਲ, ਹਰਪ੍ਰੀਤ ਸਿੰਘ ਧਾਲੀਵਾਲ ਅਤੇ ਬੀਬੀ ਹਰਮਿੰਦਰ ਕੌਰ ਨੂੰ ਛਾਲ ਅਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਟਰੱਸਟ ਸਾਬਕਾ ਚੇਅਰਮੈਨ ਐਮ.ਪੀ.ਸਰਮਾਂ, ਸਿਕੰਦਰ ਸਿੰਘ, ਸਤਨਾਮ ਸਿੰਘ ਸੱਤਾ, ਹਰਬੰਸ ਸਿੰਘ ਜਰਨੈਲ ਸਿੰਘ ਗਿੱਲ, ਗੁਰਮੇਲ ਸਿੰਘ ਮੋਜੋਵਾਲ ਅਤੇ ਪੰਡਤ ਨਵਲ ਕਿਸ਼ੋਰ           ਸੇਮਤ ਵੱਡੀ ਗਿਣਤੀ ਵਿੱਚ ਮੁਲਾਜਮ ਹਾਜਰ ਸਨ|

Leave a Reply

Your email address will not be published. Required fields are marked *