ਯਾਦਵਿੰਦਰਾ ਪਬਲਿਕ ਸਕੂਲ ਦੇ ਬਾਹਰ ਡਸਟਬਿਨ ਲਗਵਾਏ ਗਏ

ਐਸ.ਏ.ਐਸ ਨਗਰ, 11 ਅਗਸਤ (ਸ.ਬ.) ਓਲਡ ਯਾਦਵਿੰਦਰਾ ਵਿਦਿਆਰਥੀ ਐਸੋਸੀਏਸ਼ਨ (ਓਇਆ) ਵੱਲੋਂ ਨਗਰ ਨਿਗਮ ਮੁਹਾਲੀ ਦੇ ਸਹਿਯੋਗ ਨਾਲ ਯਾਦਵਿੰਦਰਾ ਪਬਲਿਕ ਸਕੂਲ ਦੇ ਬਾਹਰ ਵੱਖ-ਵੱਖ ਗੇਟਾਂ ਉੱਤੇ ਡਸਟਬਿਨ ਲਗਵਾਏ ਗਏ| ਇਸ ਬਾਰੇ ਜਾਣਕਾਰੀ ਦਿੰਦਿਆਂ ਓਇਆ ਦੇ ਕਾਰਜਕਾਰੀ ਮੈਂਬਰ ਰਾਜਾ ਕੰਵਰਜੋਤ ਸਿੰਘ ਮੁਹਾਲੀ ਨੇ ਦੱਸਿਆ ਕਿ ਇਨ੍ਹਾਂ ਡਸਟਬਿਨਾਂ ਦਾ ਸਕੂਲ ਦੇ ਵਿਦਿਆਰਥੀ ਅਤੇ ਮਾਪਿਆਂ ਨੂੰ ਲਾਭ ਮਿਲੇਗਾ| ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵਾਈ.ਪੀ.ਐਸ. ਸਕੂਲ ਨਾਲ ਰਲ ਕੇ ਓਇਆ ਹਰਿਆਵਲ ਲਹਿਰ ਤਹਿਤ ਸਕੂਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪੇੜ-ਪੌਦੇ ਲਗਵਾਉਣ ਜਾ ਰਿਹਾ ਹੈ| ਇਸ ਮੌਕੇ ਵਾਈ.ਪੀ.ਐਸ. ਸਕੂਲ ਦੇ ਡਾਇਰੈਕਟਰ ਮੇਜਰ ਜਨਰਲ ਟੀ.ਪੀ.ਐਸ. ਵੜੈਚ ਵੀ ਸ਼ਾਮਲ ਹੋਏ| ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਅਮਨ ਸਿੰਘ ਜਿਲ੍ਹਾ ਜੰਗਲਾਤ ਅਫ਼ਸਰ, ਮਨਜੀਤ ਸਿੰਘ ਰੇਂਜ ਅਫ਼ਸਰ, ਸਾਹਿਬਾ ਜੇ. ਸਿੰਘ, ਹਰਜੀਤ ਸਿੰਘ, ਹਰਪ੍ਰੀਤ ਕੌਰ ਪ੍ਰੀਤੀ ਉਪ ਪ੍ਰਧਾਨ ਓਇਆ, ਉਪਿੰਦਰਜੀਤ ਕੌਰ ਐਮ.ਸੀ., ਬਲਤੇਜ ਸਿੰਘ, ਬਲਕਾਰ ਸਿੰਘ ਅਤੇ ਹੋਰ ਓਇਆ ਦੇ ਮੈਂਬਰ ਹਾਜ਼ਰ ਸਨ|

Leave a Reply

Your email address will not be published. Required fields are marked *