ਯਾਦਵਿੰਦਰਾ ਪਬਲਿਕ ਸਕੂਲ ਵੱਲੋਂ ਕਰੌਸ-ਕੰਟਰੀ ਦਾ ਆਯੋਜਨ

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ਵੱਲੋਂ ਇੰਟਰ-ਹਾਊਸ ਕਰੌਸ-ਕੰਟਰੀ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਅੰਡਰ-19 ਵਰਗ ਦੇ ਮੁੰਡਿਆਂ ਵਿੱਚੋਂ ਅਦਿੱਤਿਆ ਬਖਸ਼ੀ, ਗੁਨਜੀਤ ਭੁੱਲਰ, ਮਗਨਪ੍ਰੀਤ ਸਿੰਘ ਤੇ ਕੁੜੀਆਂ ਵਿੱਚੋਂ ਸਹਿਜ ਕੌਰ ਟਿਵਾਣਾ, ਅਲੈਕਸੀਆ ਵਰਮਾ, ਰੀਆ ਖੁਰਾਣਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ| ਅੰਡਰ -17 ਵਰਗ ਦੇ ਮੁੰਡਿਆਂ ਵਿੱਚ ਦਸਵੀਂ ਜਮਾਤ ਦੇ ਸਮਰੱਥ, ਨੌਵੀਂ ਦੇ ਸਿਧਾਰਥ ਗੋਇਲ, ਅਭਿਰਾਜ ਗੋਇਲ ਅਤੇ ਕੁੜੀਆਂ ਵਿੱਚੋਂ ਦਸਵੀਂ ਦੀ ਅਰਸ਼ੀਆ, ਨੌਵੀਂ ਦੀ ਏਕਜੋਤ ਖੋਸਾ ਤੇ ਅਨੰਨਿਆ ਸ਼ਰਮਾ ਨੇ ਕ੍ਰਮਵਾਰ ਸੋਨੇ, ਚਾਂਦੀ ਤੇ ਕਾਂਸ਼ੀ ਦੇ ਤਗਮੇ ਆਪਣੇ ਨਾਮ ਕੀਤੇ|
ਇਸੇ ਤਰ੍ਹਾਂ ਅੰਡਰ-14 ਵਰਗ ਵਿੱਚ ਮੁੰਡਿਆਂ, ਕੁੜੀਆਂ ਵਿੱਚੋਂ ਪਹਿਲੇ ਤਿੰਨ ਸਥਾਨ ਕ੍ਰਮਵਾਰ ਨਿੱਤਿਆ ਅਹੁਜਾ, ਅਗਮਵੀਰ ਸਿੰਘ, ਹਰਸ਼ਿਤ ਕੁਮਾਰ ਅਤੇ ਸੀਨੋਨਾ, ਅਗਮ, ਕੁਦਰਤ ਭਾਟੀਆ ਨੇ ਹਾਸਿਲ ਕੀਤੇ| ਅੰਡਰ -12 ਦੇ ਮੁੰਡਿਆਂ ਤੇ ਕੁੜੀਆਂ ਵਿੱਚ ਮੁਕਾਬਲਾ ਦਿਲਚਸਪ ਰਿਹਾ, ਜਿਸ ਵਿੱਚ ਮੁੰਡਿਆਂ ਵਿੱਚ ਛੇਵੀਂ ਦੇ ਦੈਵਿਕ ਸ਼ਰਮਾ, ਜਸਨੂਰ ਸਿੰਘ, ਰਾਘਬ ਵਰਮਾ ਅਤੇ ਕੁੜੀਆਂ ਵਿੱਚੋਂ ਛੇਵੀਂ ਦੀ ਹੀ ਜਸਨੂਰ ਕੌਰ, ਜਪਲੀਨ ਕੌਰ ਧਾਲੀਵਾਲ, ਸਜਨੀਤ ਕੌਰ ਗਰੇਵਾਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕਰ ਆਪਣੀ ਚੜਤ ਬਣਾਈ ਰੱਖੀ| ਸਕੂਲ ਡਾਇਰੈਕਟਰ ਮੇਜਰ ਜਨਰਲ (ਰਿਟ.) ਟੀ.ਪੀ.ਐੱਸ. ਵੜੈਚ ਨੇ ਦਸਵੀਂ ਜਮਾਤ ਦੇ ਅਦਿੱਤਿਆ ਬਖਸ਼ੀ ਤੇ ਅੱਠਵੀਂ ਜਮਾਤ ਦੀ ਸਹਿਜ ਕੌਰ ਟਿਵਾਣਾ ਨੂੰ ਸਰਵਉੱਤਮ ਐਥਲੀਟ ਐਲਾਨਦੇ ਹੋਏ ਕ੍ਰਮਵਾਰ ਮਿਲਖਾ ਸਿੰਘ ਤੇ ਪੀ.ਟੀ.ਊਸ਼ਾ ਟਰਾਫੀ ਭੇਟ ਕੀਤੀ|

Leave a Reply

Your email address will not be published. Required fields are marked *