ਯਾਦਾਂ ਬਟਾਲਵੀ ਦੀਆਂ 26 ਮਈ ਨੂੰ

ਐਸ.ਏ.ਐਸ ਨਗਰ, 24 ਮਈ (ਸ.ਬ.) ਯੂਨੀਵਰਸਲ ਆਰਟ ਐਂਡ ਕਲਚਰ ਵੇਲਫੇਅਰ ਸੁਸਾਇਟੀ ਵਲੋਂ ਕਰਵਾਏ ਜਾਂਦੇ ਹਰ ਮਹੀਨੇ ਵਿਰਸਤੀ ਅਖਾੜੇ ਦੀ ਲੜੀ ਦੇ 15ਵੇਂ ਮਹੀਨੇ ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ‘ਯਾਦਾਂ ਬਟਾਲਵੀ ਦੀਆਂ’ 26 ਮਈ ਨੂੰ ਸ਼ਾਮੀ 6.30 ਵਜੇ ਫੇਜ਼ 1 ਵਿੱਚ ਕੋਠੀ ਨੰਬਰ 33 ਦੇ ਪਿਛਲੇ ਪਾਰਕ (ਨੇੜੇ ਰੇਹੜੀ ਮਾਰਕੀਟ) ਵਿੱਚ ਕਾਰਵਾਇਆ ਜਾ ਰਿਹਾ ਹੈ|
ਇਸ ਬਾਰੇ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਅਤੇ ਰੰਗਮੰਚ ਅਤੇ ਫਿਲਮ ਅਦਾਕਾਰ ਨਰਿੰਦਰ ਨੀਨਾ ਨੇ ਦੱਸਿਆ ਕਿ ਇਸ ਮੌਕੇ ਗਾਇਕ ਕੁਲਬੀਰ ਸੈਣੀ, ਅੰਗਦਜੋਤ ਸਿੰਘ, ਪ੍ਰਭਜੋਬਨ, ਬੀਬਾ ਨਿਸ਼ੀ, ਰਾਜਬੀਰ ਸਿੰਘ ਅਤੇ ਸੁਰਿੰਦਰ ਸੂਫੀ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਨੂੰ ਗਾਉਣਗੇ|
ਉਹਨਾਂ ਦੱਸਿਆ ਕਿ ਇਸ ਮੌਕੇ ਸ਼੍ਰੀ ਸੁਦੇਸ਼ ਸ਼ਰਮਾ ਰੰਗਮੰਚ ਨਿਰਦੇਸ਼ਕ ਅਤੇ ਸਾਬਕਾ ਉੱਪ ਕੁਲਪਤੀ ਹਰਿਆਣਾ ਸੰਗੀਤ ਨਾਟਕ ਅਕੈਡਮੀ ਮੁਖ ਮਹਿਮਾਨ ਅਤੇ ਸ਼੍ਰੀਮਤੀ ਜਸਵਿੰਦਰ ਪਾਲ ਗਰੇਵਾਲ ਚੇਅਰਪਰਸਨ ਆਲ ਇੰਡੀਆ ਗਲੋਬਲ ਹਿਉਮਨ ਰਾਈਟਸ ਫਰੰਟ ਵਿਸ਼ੇਸ਼ ਮਹਿਮਾਨ ਹੋਣਗੇ|

Leave a Reply

Your email address will not be published. Required fields are marked *