ਯੀਸੂ ਮਸੀਹ ਦਾ ਜਨਮ ਦਿਹਾੜਾ ਮਨਾਇਆ

ਐਸ.ਏ.ਐਸ.ਨਗਰ, 23 ਦਸੰਬਰ (ਸ.ਬ.) ਸ਼ਾਸਤਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕ੍ਰਿਸਮਸ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ| ਇਸ ਮੌਕੇ ਤੇ ਸਕੂਲ ਵਿਖੇ ਕ੍ਰਿਸਮਿਸ ਟ੍ਰੀ ਨੂੰ ਖੂਬ ਸਜਾਇਆ ਗਿਆ| ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ| ਸਾਂਟਾ ਕਲਾਜ ਬੱਚਿਆਂ ਲਈ ਟਾਫੀਆਂ, ਚਾਕਲੇਟ ਅਤੇ ਹੋਰ ਤੋਹਫੇ ਲੈ ਕੇ ਆਇਆ| ਸਕੂਲ ਵਿਖੇ ਓਪਨ ਸਕੂਲ ਦੀ ਕਲਾਸਾਂ ਲਾਉਣ ਆਏ ਵਿਦਿਆਰਥੀ ਤੇ ਸਕੂਲ ਦੇ ਰੈਗੂਲਰ ਵਿਦਿਆਰਥੀ ਜੋ ਸਕੂਲ ਇਮਤਿਹਾਨ ਦੇਣ ਆਏ ਸਨ ਨੇ ਖੂਬ ਆਨੰਦ ਮਾਨਿਆ| ਸਕੂਲੀ ਬੱਚਿਆਂ ਨੇ ਸਾਂਟਾ ਕਲਾਜ ਨਾਲ ਡਾਂਸ ਵੀ ਕੀਤਾ| ਉਸ ਉਪਰੰਤ ਸੀ.ਐਨ.ਆਈ ਚਰਚ ਦਾ ਦੌਰਾ ਵੀ ਕੀਤਾ| ਉਹਨਾਂ ਨੇ ਉਥੇ ਸ਼ੁੱਭ ਇੱਛਾਵਾ ਲਈ ਮਿਲ ਕੇ ਪ੍ਰਾਰਥਨਾ ਕੀਤੀ| ਸਕੂਲ ਮੈਨੇਜਰ ਸ੍ਰੀ ਰਾਮ ਲਾਲ ਸੇਵਕ ਨੇ ਸਾਰਿਆ ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ| ਉਹਨਾਂ ਕਿਹਾ ਕਿ ਸਾਨੂੰ ਯੀਸ਼ੂ ਮਸੀਹ ਦੀਆਂ ਸਿੱਖਿਆਵਾਂ ਤੇ ਚਲਣਾ ਚਾਹੀਦਾ ਹੈ ਕਿਉਂਕਿ ਧਰਮ ਦੀ ਰਾਹ ਤੇ ਚੱਲ ਕੇ ਕੋਈ ਵੀ ਇਨਸਾਨ ਇਧਰ ਉਧਰ ਭਟਕਦਾ ਨਹੀਂ, ਸਗੋਂ ਆਪਣੀ ਮੰਜਿਲ ਨੂੰ ਛੇਤੀ ਹਾਸਿਲ ਕਰ ਲੈਂਦਾ ਹੈ|

Leave a Reply

Your email address will not be published. Required fields are marked *