ਯੁਵਕ ਸੇਵਾਵਾਂ ਵਿਭਾਗ ਨੇ ਕਾਲਜ ਵਿਦਿਆਰਥਣਾਂ ਲਈ ਮਨਾਲੀ ਵਿਖੇ ਲਗਾਇਆ ਹਾਈਕਿੰਗ ਟਰੈਕਿੰਗ ਕੈਂਪ

ਐਸ.ਏ.ਐਸ ਨਗਰ, 2 ਅਗਸਤ (ਸ.ਬ.) ਯੁਵਕ ਸੇਵਾਵਾਂ ਵਿਭਾਗ ਵੱਲੋਂ ਪੰਜਾਬ ਦੀਆਂ ਕਾਲਜ ਵਿਦਿਆਰਥਣਾਂ ਦਾ ਹਾਈਕਿੰਗ ਟਰੈਕਿੰਗ ਕੈਂਪ ਮਨਾਲੀ ਵਿਖੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਐਸ.ਏ.ਐਸ ਨਗਰ, ਸ੍ਰੀਮਤੀ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਲਗਾਇਆ ਗਿਆ ਹੈ| ਇਸ ਹਾਈਕਿੰਗ ਟਰੈਕਿੰਗ ਕੈਂਪ ਦਾ ਉਦਘਾਟਨ ਪੰਜਾਬੀ ਕਲਾ ਖੇਤਰ ਦੀ ਉੱਘੀ ਸਖਸ਼ੀਅਤ ਡਾ .ਸਰਬਜੀਤ ਕੌਰ ਮਾਂਗਟ ਵਲੋਂ ਕੀਤਾ ਗਿਆ|
ਇਸ ਮੌਕੇ ਸ੍ਰੀਮਤੀ ਰੁਪਿੰਦਰ ਕੌਰ ਵਲੋਂ ਡਾ. ਮਾਂਗਟ ਅਤੇ ਵਿਦਿਆਰਥੀਆਂ ਦਾ ਕੈਂਪ ਵਿੱਚ ਪਹੁੰਚਣ ਤੇ ਸਵਾਗਤ ਕੀਤਾ ਗਿਆ| ਇਹ ਕੈਂਪ 8 ਅਗਸਤ ਤੱਕ ਲਗਾਇਆ ਜਾ ਰਿਹਾ ਹੈ| ਇਸ ਹਾਈਕਿੰਗ ਟਰੈਕਿੰਗ ਕੈਂਪ ਵਿੱਚ ਪੰਜਾਬ ਦੇ ਸਾਰੇ 22 ਜਿਲ੍ਹਿਆਂ ਤੋਂ 7-7 ਕਾਲਜ ਵਿਦਿਆਰਥਣਾਂ ਭਾਗ ਲੈ ਰਹੀਆਂ ਹਨ| ਸ੍ਰੀਮਤੀ ਰੁਪਿੰਦਰ ਕੌਰ ਜਿਹਨਾਂ ਦੀ ਵਿਭਾਗ ਵਲੋਂ ਬਤੌਰ ਕੈਂਪ ਕੋਆਰਡੀਨੇਟਰ ਡਿਊਟੀ ਲਗਾਈ ਗਈ ਹੈ, ਜਿਲ੍ਹਾ ਐਸ .ਏ .ਐਸ .ਨਗਰ ਤੋਂ 7 ਵਿਦਿਆਰਥਣਾਂ ਨੂੰ ਆਪਣੇ ਨਾਲ ਲੈ ਕੇ ਕੈਂਪ ਵਿੱਚ ਭਾਗ ਲੈਣ ਲਈ ਮਨਾਲੀ ਪਹੁੰਚੇ ਹਨ| ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇਹਨਾ ਕੈਂਪਾਂ ਵਿੱਚ ਪੂਰੀ ਤਰ੍ਹਾਂ ਫਿੱਟ, ਤੰਦਰੁਸਤ ਅਤੇ ਯੋਗ ਲੜਕੀਆਂ ਦੀ ਚੋਣ ਕੀਤੀ ਗਈ ਹੈ, ਤਾਂ ਜੋ ਟਰੈਕਿੰਗ ਦੇ ਨਿਯਮਾਂ ਦਾ ਸਹੀ ਤਰੀਕੇ ਨਾਲ ਪਾਲਣ ਕੀਤਾ ਜਾ ਸਕੇ|
ਇਸ ਕੈਂਪ ਦੌਰਾਨ ਲੜਕੀਆਂ ਨੂੰ ਸਵੈ-ਨਿਰਭਰ, ਆਤਮ ਵਿਸ਼ਵਾਸੀ, ਸਮਾਜ ਦੀ ਅਗਵਾਈ ਕਰਨ ਦੇ ਗੁਣ ਪੈਦਾ ਕਰਕੇ ਉਹਨਾਂ ਨੂੰ ਨਿਡਰ ਅਤੇ ਸਾਹਸੀ ਬਣਾਏ ਜਾਣ ਦਾ ਉਪਰਾਲਾ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਕੈਂਪ ਲਗਾਏ ਜਾਣਗੇ| ਕੈਂਪਾ ਵਿੱਚ ਹਿੱਸਾ ਲੈਣ ਵਾਲਿਆਂ ਦੇ ਆਉਣ-ਜਾਣ, ਖਾਣ-ਪੀਣ ਅਤੇ ਰਿਹਾਇਸ਼ ਦਾ ਖਰਚਾ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ| ਇਸ ਕੈਂਪ ਵਿੱਚ ਡਾ .ਐਸ .ਐਸ. ਸਿਮਰੀਤੀ(ਕੈਂਪ ਕਮਾਡੈਟ), ਪ੍ਰੋਫੈਸਰ ਮਨਪ੍ਰੀਤ ਕੌਰ (ਡਿਪਟੀ ਕੈਂਪ ਕਮਾਡੈਂਟ), ਚਰਨਜੀਤ ਕੌਰ, ਪਾਇਲ ਭਾਰਤੀ, ਪ੍ਰੋਫੈਸਰ ਮਨਦੀਪ ਕੌਰ ਸਮੇਤ ਵੱਡੀ ਗਿਣਤੀ ਵਿਦਿਆਰਥਣਾਂ ਹਿੱਸਾ ਲੈ ਰਹੀਆਂ ਹਨ|

Leave a Reply

Your email address will not be published. Required fields are marked *