ਯੁਵਾ ਬ੍ਰਾਹਮਣ ਸਭਾ ਨੇ ਧੂਮਧਾਮ ਨਾਲ ਮਨਾਇਆ ਭਗਵਾਨ ਸ਼੍ਰੀ ਹਨੁਮਾਨ ਜਨਮਉਤਸਵ

ਯੁਵਾ ਬ੍ਰਾਹਮਣ ਸਭਾ ਨੇ ਧੂਮਧਾਮ ਨਾਲ ਮਨਾਇਆ ਭਗਵਾਨ ਸ਼੍ਰੀ ਹਨੁਮਾਨ ਜਨਮਉਤਸਵ
51 ਕਿੱਲੋ ਦਾ ਲੱਡੂ ਬਣਿਆ ਖਿੱਚ ਦਾ ਕੇਂਦਰ
ਐਸ.ਏ.ਐਸ ਨਗਰ, 31 ਮਾਰਚ (ਸ.ਬ.) ਯੁਵਾ ਬ੍ਰਾਹਮਣ ਸਭਾ ਵੱਲੋਂ ਭਗਵਾਨ ਸ਼੍ਰੀ ਹਨੁਮਾਨ ਜੀ ਦਾ ਜਨਮ ਉਤਸਵ ਸਮਾਰੋਹ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ| ਸਭਾ ਦੇ ਪ੍ਰਧਾਨ ਵਿਵੇਕ ਕ੍ਰਿਸ਼ਨ ਜੋਸ਼ੀ ਅਤੇ ਜਨਰਲ ਸਕੱਤਰ ਵਿਸ਼ਾਲ ਸ਼ੰਕਰ ਦੀ ਨਿਗਰਾਨੀ ਵਿੱਚ ਸ਼ਾਹੀਮਾਜਰਾ ਸਥਿਤ ਸ਼੍ਰੀ ਸਨਾਤਨ ਧਰਮ ਸ਼ਿਵ ਅਤੇ ਵਿਸ਼ਵਕਰਮਾ ਮੰਦਿਰ ਵਿੱਚ ਕਰਵਾਏ ਗਏ ਸਮਾਗਮ ਵਿੱਚ ਆਚਾਰਿਆ ਇੰਦਰਮਣੀ ਮਹਾਰਾਜ ਅਯੋਧਿਆ ਵਾਲਿਆਂ ਦੀ ਅਗਵਾਈ ਵਿੱਚ ਸ਼੍ਰੀ ਸੁੰਦਰ ਕਾਂਡ ਦਾ ਪਾਠ ਕਰਵਾਇਆ ਗਿਆ ਅਤੇ ਆਰਤੀ ਦੇ ਬਾਅਦ 51 ਕਿੱਲੋ ਦੇ ਲੱਡੂ ਦਾ ਭੋਗ ਲਗਾ ਕੇ ਸੰਗਤਾਂ ਵਿੱਚ ਵੰਡਿਆ ਗਿਆ| ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਟ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਇਸ ਮੌਕੇ ਹਨੁਮਾਨ ਮਾਰਬਲ ਜੀਰਕਪੁਰ ਦੇ ਐਮ ਡੀ ਜਨਕ ਸਿੰਗਲਾ, ਦੀਪਕ ਜਿੰਦਲ ਬਠਿੰਡਾ, ਗਉ ਗਰਾਸ ਸੇਵਾ ਸਮਿਤੀ, ਅਗਰਵਾਲ ਸੇਵਾ ਸਮਿਤੀ, ਫੇਜ਼ 5 ਸਥਿਤ ਸ਼੍ਰੀ ਹਰੀ ਮੰਦਿਰ ਕਮੇਟੀ ਦੇ ਪ੍ਰਧਾਨ ਮਹੇਸ਼ ਕੁਮਾਰ ਮੰਨਨ ਅਤੇ ਹੋਰ ਮੈਂਬਰਾਂ, ਸ਼ਾਹੀਮਾਜਰਾ ਮੰਦਿਰ ਦੀ ਮਹਿਲਾ ਸੰਕੀਰਤਨ ਮੰਡਲੀ, ਭਗਵਾਨ ਸ਼੍ਰੀ ਪਰਸ਼ੁਰਾਮ ਮੰਦਿਰ ਦੀ ਮਹਿਲਾ ਸੰਕੀਰਤਨ ਮੰਡਲੀ, ਮਾਂ ਅੰਨਪੂਰਣਾ ਸੇਵਾ ਸਮਿਤੀ, ਫੇਜ਼ 3ਬੀ2 ਮੰਦਿਰ ਦੀ ਸੰਕੀਰਤਨ ਮੰਡਲੀ, ਸ਼ਾਹੀਮਾਜਰਾ ਮੰਦਿਰ ਕਮੇਟੀ, ਠੇਕੇਦਾਰ ਬਲਵਿੰਦਰ ਸਿੰਘ, ਸਭਾ ਦੇ ਉਪਪ੍ਰਧਾਨ ਰਮਨ ਸੈਲੀ, ਅਰੁਨ ਸ਼ਰਮਾ ਬਲੌਂਗੀ , ਕੌਂਸਲਰ ਅਸ਼ੋਕ ਝਾ, ਰਾਮ ਕੁਮਾਰ ਸ਼ਾਹੀਮਾਜਰਾ, ਨਵੀਨ ਬਖਸ਼ੀ, ਭਾਰਤ ਭੂਸ਼ਣ ਅਗਰਵਾਲ, ਸੁਧੀਰ ਗੋਇਲ, ਸਤੀਸ਼ ਗੋਇਲ, ਅਤੁਲ ਸ਼ਰਮਾ, ਵਿਜੇਤਾ ਮਹਾਜਨ, ਰਮਨ ਥਰੇਜਾ, ਐਚ ਐਸ ਰਾਵਤ, ਨਵਨੀਤ ਸ਼ਰਮਾ ਉਮਾ ਕਾਂਤ ਤਿਵਾੜੀ ਅਤੇ ਅਸ਼ੋਕ ਤਿਵਾੜੀ ਨੂੰ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *