ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਿਆਨਕ ਬੰਬ  ਧਮਾਕਾ

ਕੀਵ, 26 ਅਕਤੂਬਰ (ਸ.ਬ.) ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਅੱਜ ਹੋਏ ਇਕ ਬੰਬ ਧਮਾਕੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਯੂਕਰੇਨੀ ਸੰਸਦ ਈਹੋਰ ਮੋਸੀਚੁਕ ਸਮੇਤ 3 ਹੋਰ ਜਖ਼ਮੀ ਹੋ ਗਏ| ਯੂਕਰੇਨ ਦੇ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਫੇਸਬੁੱਕ ਉਤੇ ਪੋਸਟ ਮਾਧਿਅਮ ਨਾਲ ਇਹ ਜਾਣਕਾਰੀ ਦਿੱਤੀ| ਸ਼੍ਰੀ ਮੋਸੀਚੁਕ ਨੇ ਦੱਸਿਆ ਕਿ ਇਸ ਬੰਬ ਧਮਾਕੇ ਵਿੱਚ ਕੁੱਲ ਚਾਰ  ਵਿਅਕਤੀ ਜਖ਼ਮੀ ਹੋਏ ਜਿਨ੍ਹਾਂ ਵਿੱਚੋਂ ਇਕ ਵਿਅਕਤੀ ਦੀ ਹਸਪਤਾਲ ਲਿਜਾਉਂਦੇ ਦੌਰਾਨ ਰਸਤੇ ਵਿੱਚ ਹੀ ਮੌਤ ਹੋ ਗਈ| ਗ੍ਰਹਿ ਮੰਤਰਾਲੇ ਦੇ ਸਲਾਹਕਾਰ ਜੋਰਯਾਨ ਸ਼ਕਿਰਯਾਕ ਨੇ ਦੱਸਿਆ ਕਿ ਮਾਰੇ ਗਏ ਵਿਅਕਤੀ ਦੀ ਉਮਰ ਲੱਗਭੱਗ 30 ਸਾਲ ਹੈ ਅਤੇ ਉਸ ਦੀ ਪਹਿਚਾਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *