ਯੂਥ ਅਕਾਲੀ ਆਗੂ ਅਬਿਆਨਾ ਸਨਮਾਨਤ

ਐਸ ਏ ਐਸ ਨਗਰ, 30 ਨਵੰਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਇੰਚਾਰਜ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਹਲਕਾ ਮੁਹਾਲੀ ਸ਼ਹਿਰੀ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ ਵੱਲੋਂ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਅਬਿਆਨਾ ਦਾ ਯੂਥ ਅਕਾਲੀ ਦਲ ਦੇ ਦਫਤਰ ਵਿੱਚ ਸਨਮਾਨ ਕੀਤਾ ਗਿਆ| ਸ੍ਰ. ਅਬਿਆਨਾ ਨੇ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਕਿਲਾ ਲੋਹਗੜ੍ਹ ਦੀ ਸੇਵਾ ਸ਼ੁਰੂ ਕਰਵਾਉਣ ਦਾ ਬੀੜਾ ਚੁੱਕਿਆ ਸੀ| ਇਸ ਮੌਕੇ ਸ੍ਰ. ਸਿੱਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਹਮੇਸ਼ਾ ਆਪਣੇ ਵਿਰਸੇ ਦੀ ਰਾਖੀ ਲਈ ਲਈ ਅਜਿਹੇ ਕੰਮ ਕਰਨੇ ਚਾਹੀਦੇ ਹਨ| ਇਸ ਮੌਕੇ ਅਮਨਦੀਪ ਸਿੰਘ ਅਬਿਆਨਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੀਆਂ ਜੜ੍ਹਾਂ ਕਮਜੋਰ ਕਰਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਲਾ ਲੋਹਗੜ ਨੂੰ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਬਣਾਇਆ ਸੀ| ਇਸ ਸਨਮਾਨ ਸਮਾਰੋਹ ਵਿੱਚ ਸੀਨੀਅਰ ਅਕਾਲੀ ਆਗੂ ਅਤੇ ਖਰੜ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ. ਬਲਜੀਤ ਸਿੰਘ ਕੁੰਬੜਾ, ਰੇਸ਼ਮ ਸਿੰਘ ਚੇਅਰਮੈਨ ਬਲਾਕ ਸੰਮਤੀ ਖਰੜ, ਸੁਰਿੰਦਰ ਸਿੰਘ ਕਲੇਰ, ਪ੍ਰਭਜੋਤ ਸਿੰਘ, ਕਰਮ ਸਿੰਘ ਸਮੇਤ ਹੋਰ ਅਕਾਲੀ ਵਰਕਰ ਹਾਜਿਰ ਸਨ|

Leave a Reply

Your email address will not be published. Required fields are marked *