ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਮਲਕੀਅਤ ਸਿੰਘ ਖਾਲਸਾ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਿਲ

ਐਸ.ਏ.ਐਸ.ਨਗਰ, 26 ਦਸੰਬਰ (ਸ.ਬ.) ਪਿਛਲੇ 2 ਦਹਾਕਿਆਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸ੍ਰ.ਮਲਕੀਅਤ ਸਿੰਘ ਖਾਲਸਾ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ| ਸ੍ਰ. ਮਲਕੀਅਤ ਸਿੰਘ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਹਲਕਾ ਵਿਧਾਇਕ ਸ੍ਰ.ਬਲਬੀਰ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਤੇ ਲਿਜਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਜਿੱਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਕਤ ਆਗੂਆਂ ਨੇ ਸਿਰੋਪਾਓ ਦੇ ਕੇ ਕਾਂਗਰਸ ਵਿੱਚ ਸ਼ਾਮਿਲ ਕੀਤਾ ਗਿਆ| ਇਹਨਾਂ ਆਗੂਆਂ ਨੇ ਕਾਂਗਰਸ ਵਿੱਚ ਸ਼ਾਮਿਲ ਕਰਵਾਉਣ ਵਿੱਚ ਸ੍ਰ.ਰਾਜਪਾਲ ਸਿੰਘ ਵਿਲਖੂ ਦੀ ਅਹਿਮ ਭੂਮਿਕਾ ਰਹੀ ਜਿਹਨਾਂ ਵੱਲੋਂ ਸ੍ਰ.ਮਲਕੀਅਤ ਸਿੰਘ ਖਾਲਸਾ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਨ ਲਈ ਪ੍ਰੇਰਿਤ ਕੀਤਾ|
ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ. ਖਾਲਸਾ ਨੇ ਕਿਹਾ ਕਿ ਇਹ ਪਿਛਲੇ 18 ਸਾਲਾਂ ਤੋਂ ਅਕਾਲੀ ਦਲ ਲਈ ਕੰਮ ਕਰ ਰਹੇ ਹਨ ਪਰੰਤੂ ਪਾਰਟੀ ਵੱਲੋਂ ਕਦੇ ਵੀ ਉਹਨਾਂ ਨੂੰ ਬਣਦਾ ਮਾਨ ਨਹੀਂ ਦਿੱਤਾ ਗਿਆ| ਹੋਰ ਤਾਂ ਹੋਰ ਪਾਰਟੀ ਵੱਲੋਂ ਐਮ.ਸੀ. ਚੋਣਾਂ ਵੇਲੇ ਪਹਿਲਾਂ ਉਹਨਾਂ ਨੂੰ ਟਿਕਟ ਦੇਣ ਦਾ ਵਾਇਦਾ ਕੀਤਾ ਗਿਆ ਅਤੇ ਬਾਅਦ ਵਿੱਚ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਗਈ| ਉਹਨਾਂ ਕਿਹਾ ਕਿ ਅਕਾਲੀ ਦਲ ਵਿੱਚ ਨੋਜਵਾਨਾਂ ਨੂੰ ਪਾਰਟੀ  ਲਈ ਕੰਮ ਕਰਨ ਲਈ ਤਾਂ ਕਿਹਾ ਜਾਂਦਾ ਹੈ ਪਰੰਤੂ ਜਦੋਂ ਫਾਇਦਾ ਲੈਣ ਦੀ ਗੱਲ ਆਉਂਦੀ ਹੈ ਤਾਂ ਸਿਫਾਰਸ਼ੀ ਅੱਗੇ ਆ ਜਾਂਦੇ ਹਨ|
ਸ੍ਰ. ਖਾਲਸਾ ਨੇ ਨਾਲ-ਨਾਲ ਭਾਜਪਾ ਦੇ ਜ਼ਿਲ੍ਹਾ ਖੇਡ ਵਿੰਗ ਦੇ ਆਗੂ ਸ੍ਰ. ਮਨਜੀਤ ਸਿੰਘ ਮਾਨ ਅਤੇ ਪਿੰਡ ਦਾਉਂ ਦੇ ਪੰਚ ਸ੍ਰ. ਸੁਖਪ੍ਰੀਤ ਸਿੰਘ ਤੋਂ ਇਲਾਵਾ ਸ੍ਰ.ਬਿਕਰਮਜੀਤ ਸਿੰਘ ਹੁਜੰਨ, ਸ੍ਰ. ਸੁਖਵਿੰਦਰ ਸਿੰਘ ਮੋਢੀ, ਸ੍ਰ. ਸਿਮਰਪ੍ਰੀਤ ਸਿੰਘ ਪ੍ਰਿੰਸ, ਸ੍ਰ. ਅਰਸ਼ਦੀਪ ਸਿੰਘ ਮਾਨ, ਸ੍ਰ. ਗੁਰਮੀਤ ਸਿੰਘ ਮੁਲਤਾਨੀ, ਸ੍ਰ. ਇੰਦਰਪ੍ਰੀਤ ਸਿੰਘ ਅਤੇ ਹੋਰ ਨੌਜਵਾਨ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ| ਇਸ ਮੌਕੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ, ਸ੍ਰ. ਰਾਜਪਾਲ ਸਿੰਘ ਵਿਲਖੂ ਅਤੇ ਹੋਰ ਕਾਂਗਰਸੀ ਆਗੂ ਹਾਜ਼ਿਰ ਸਨ|

Leave a Reply

Your email address will not be published. Required fields are marked *