ਯੂਥ ਅਕਾਲੀ ਵਰਕਰਾਂ ਨੇ ਬਲਾਤਕਾਰ ਮਾਮਲੇ ਵਿੱਚ ਫਸੇ ਸਿਮਰਜੀਤ ਸਿੰਘ ਬੈਂਸ ਦਾ ਪੁਤਲਾ ਫੂਕਿਆ


ਪਟਿਆਲਾ, 23 ਨਵੰਬਰ (ਜਸਵਿੰਦਰ ਸਂੈਡੀ) ਯੂਥ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਅਮਿਤ ਸਿੰਘ ਰਾਠੀ ਦੀ ਅਗਵਾਈ ਵਿੱਚ ਯੂਥ ਵਰਕਰਾਂ ਨੇ ਖੰਡਾ ਚੌਂਕ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕਰਕੇ ਬਲਾਤਕਾਰ ਮਾਮਲੇ ਵਿੱਚ ਫਸੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਲੁਧਿਆਣਾ ਵਿਖੇ ਬਲਾਤਕਾਰ ਦੀ ਪੀੜਤ ਔਰਤ ਨੂੰ ਇਨਸਾਫ ਦਿਵਾਇਆ ਜਾਵੇ| 
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਰਾਠੀ ਨੇ ਕਿਹਾ ਕਿ ਜਦੋਂ ਤੱਕ ਪੀੜਤ ਔਰਤ ਨੂੰ ਇਨਸਾਫ ਨਹੀਂ ਮਿਲਦਾ, ਯੂਥ ਅਕਾਲੀ ਦਲ ਥਾਂ ਥਾਂ ਤੇ ਕੈਪਟਨ ਸਰਕਾਰ ਅਤੇ ਜਦੋਂ ਤਕ ਬੈਂਸ ਦੇ ਖਿਲਾਫ ਮਾਮਲਾ ਦਰਜ ਨਹੀਂ ਹੋਵੇਗਾ ਯੂਥ ਅਕਾਲੀ ਅਕਾਲੀ ਦਲ ਪ੍ਰਸ਼ਾਸਨ ਖਿਲਾਫ ਸੰਘਰਸ਼ ਕਰਦਾ ਰਹੇਗਾ ਅਤੇ ਬੈਂਸ ਦਾ ਘਿਰਾਓ ਕੀਤਾ ਜਾਵੇਗਾ| 
ਉਹਨਾਂ ਕਿਹਾ ਕਿ ਲੋਕ ਵਿਧਾਇਕ ਨੂੰ ਇਸ ਲਈ ਚੁਣਦੇ ਹਨ ਕਿ ਉਹ ਲੋਕਾਂ ਦੇ ਕੰਮਾਂ ਕਾਰਾਂ ਨੂੰ ਤਰਜੀਹ ਦੇ ਕੇ ਉਹਨਾਂ ਦੇ ਮਸਲੇ ਹੱਲ ਕਰੇ ਅਤੇ ਹਲਕੇ ਦਾ ਵਿਕਾਸ ਕਰਵਾਏ ਪਰੰਤੂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵਲੋਂ  ਆਪਣੇ ਮੁਹੱਲੇ ਤੇ ਗਵਾਂਢ ਵਿੱਚ ਰਹਿੰਦੀ ਮਹਿਲਾ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਗਿਆ ਹੈ| ਉਹਨਾਂ ਿਕਹਾ ਕਿ ਜੇਕਰ ਲੋਕਾਂ ਦੇ ਚੁਣੇ ਵਿਧਾਇਕ ਹੀ ਅਜਿਹੀਆਂ ਹਰਕਤਾਂ ਕਰਨ ਲੱਗ ਜਾਣ ਤਾਂ ਉਹਨਾਂ ਨੂੰ ਵਿਧਾਇਕ ਦੇ ਅਹੁਦੇ ਰਹਿਣ ਦਾ ਕੋਈ ਹੱਕ ਨਹੀਂ ਰਹਿੰਦਾ| 
ਕਾਂਗਰਸ ਸਰਕਾਰ ਅਤੇ ਕੈਬਿਨਟ ਮੰਤਰੀ ਆਸ਼ੁਤੋਸ਼ ਤੇ ਬੈਂਸ ਨੂੰ ਬਚਾਉਣ ਦਾ ਦੋਸ਼ ਲਗਾਉਂਦਿਆਂ ਉਹਨਾਂ ਕਿਹਾ ਕਿ ਸੱਤਾਧਾਰੀਆਂ ਵਲੋਂ ਬੈਂਸ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਇਸੇ ਕਾਰਨ ਪੀੜਤ ਔਰਤ ਵਲੋਂ ਸ਼ਿਕਾਇਤ ਕੀਤੀ ਨੂੰ ਇਕ ਹਫਤਾ ਹੋ ਜਾਣ ਤੇ ਵੀ ਬੈਂਸ ਖਿਲਾਫ ਕੋਈ ਪਰਚਾ ਜਾਂ ਕਾਰਵਾਈਨਹੀਂ ਕੀਤੀ ਗਈ|
ਇਸ ਮੌਕੇ ਤੇ ਯੂਥ ਆਗੂ ਮਨਿੰਦਰ ਸਿੰਘ ਸਵੈਣੀ, ਇਸ਼ਟਪਾਲ ਸਿੰਘ, ਕਰਨਜੀਤ ਸਿੰਘ, ਰਿੱਕੀ ਉੱਪਲ, ਜਿੰਮੀ ਪਟਿਆਲਾ, ਕਰਨ ਸੋਹੀ, ਕਮਲਜੋਤ, ਗੁਰਪਾਲ ਪੰਨੂ, ਹਰਪ੍ਰੀਤ ਸਿੰਘ, ਮੋਹਨ ਪਟਿਆਲਾ, ਪਰਵਿੰਦਰ ਸਿੰਘ ਚੱਡਾ, ਕਰਨ ਸਾਹਨੀ, ਵਿਲੀਅਮ ਕਥੁਰੀਆ, ਜਿੰਮੀ ਗੁਜਰਾਲ, ਹੈਪੀ ਸਹਿਗਲ, ਰਮਨ ਚੰਡੋਕ, ਲਾਲੀ ਅਟਾਲ, ਮਨੂ ਵੜੈਚ, ਕਸ਼ਿਸ਼ ਭਗੜੀਆ, ਗੋਗਾ ਸਾਹਨੀ, ਬਿੱਟੂ ਰਾਮਗੜੀਆ, ਦਿਲਪ੍ਰੀਤ ਜੌਂਟੀ, ਬੰਟੀ ਪਟਿਆਲਾ, ਗੁਰਕੀਰਤ ਢਿੱਲੋਂ, ਸੁਖਪ੍ਰੀਤ ਸਿੰਘ ਭਂੰਗੂ, ਬਲਜੀਤ ਸਿੰਘ ਸੈਣੀ, ਲਾਲੀ ਢੀਂਡਸਾ ਤੇ ਹੋਰ ਵਰਕਰ ਮੌਜੂਦ ਸਨ|

Leave a Reply

Your email address will not be published. Required fields are marked *