ਯੂਥ ਆਫ ਪੰਜਾਬ ਦੇ ਕਾਰਕੁੰਨਾ ਨੇ ਕੀਤੀ ਪਿੰਡ ਦਾਊਂ ਵਿੱਚ ਸਫਾਈ

ਐਸ ਏ ਐਸ ਨਗਰ, 15 ਜਨਵਰੀ (ਸ.ਬ.) ਯੂਥ ਆਫ ਪੰਜਾਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਪਿੰਡ ਦਾਊਂ ਵਿਖੇ ਸਫਾਈ ਕੀਤੀ ਗਈ| ਜਿਕਰਯੋਗ ਹੈ ਕਿ ਮਾਘੀ ਦਾ ਤਿਉਹਾਰ ਦਾਊਂ ਸਾਹਿਬ ਵਿਖੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਸੰਗਤਾਂ ਦੀ ਆਮਦ ਆਮ ਦਿਨਾਂ ਨਾਲੋਂ ਬਹੁਤ ਵੱਧ ਹੁੰਦੀ ਹੈ ਇਸ ਕਾਰਨ ਦਾਊਂ ਸਾਹਿਬ ਵਿਖੇ ਲੱਗੇ ਲੰਗਰਾਂ ਕਾਰਨ ਉੱਥੇ ਸਫਾਈ ਦੀ ਬਹੁਤ ਜਰੂਰਤ ਸੀ|
ਯੂਥ ਆਫ ਪੰਜਾਬ ਦੇ ਚੇਅਰਮੈਨ ਪ੍ਰਧਾਨ ਸ੍ਰ. ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਸਵੇਰ ਸੱਤ ਵਜੇ ਯੂਥ ਆਫ ਪੰਜਾਬ ਦੀ ਟੀਮ ਨੇ ਗੁਰੂ ਘਰ ਮੱਥਾ ਟੇਕਣ ਉਪਰੰਤ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ| ਜਿਸ ਦਾ ਪਿੰਡ ਵਾਲਿਆਂ ਨੇ ਭਰਵਾਂ ਸਹਿਯੋਗ ਦਿੱਤਾ| ਉਹਨਾਂ ਕਿਹਾ ਕਿ ਸਾਨੂੰ ਘੱਟੋ ਘੱਟ ਆਪਣਾ ਆਲਾ ਦੁਆਲਾ ਸਾਫ ਰੱਖਣਾ ਚਾਹੀਦਾ ਹੈ ਅਤੇ ਲੰਗਰਾਂ ਵਿੱਚ ਸੇਵਾ ਕਰਨ ਉਪਰੰਤ ਸਫਾਈ ਦੀ ਸੇਵਾ ਵੀ ਉਸੇ ਸੇਵਾ ਭਾਵਨਾ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਇੱਕ ਤਾਂ ਖਾਣ ਵਾਲੀਆਂ ਵਸਤਾਂ ਦਾ ਨਿਰਾਦਰ ਨਾ ਹੋਵੇ ਤੇ ਦੂਜਾ ਧਾਰਮਿਕ ਸਥਾਨਾਂ ਨੂੰ ਸਾਫ ਰੱਖਿਆ ਜਾ ਸਕੇ| ਉਹਨਾਂ ਕਿਹਾ ਇਸ ਕਾਰਜ ਵਿੱਚ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਧਾਰਮਿਕ ਸਥਾਨ ਤੇ ਆਪਣਾ ਆਲ ਾਦੁਆਲਾ ਸਾਫ ਰੱਖਿਆ ਜਾ ਸਕੇ|
ਇਸ ਮੌਕੇ ਗੁਰੂਦੁਆਰਾ ਦਾਊਂ ਸਾਹਿਬ ਦੇ ਪ੍ਰਬੰਧਕਾਂ ਵਲੋਂ ਚਾਹ ਦਾ ਲੰਗਰ ਵੀ ਛਕਾਇਆ ਗਿਆ| ਇਸ ਮੌਕੇ ਯੂਥ ਆਫ ਪੰਜਾਬ ਦੇ ਪ੍ਰਧਾਨ ਰਮਾਕਾਂਤ ਕਾਲੀਆ, ਵਾਈਸ ਪ੍ਰਧਾਨ ਬੱਬੂ ਮੁਹਾਲੀ, ਗੁਰਜੀਤ ਸਿੰਘ ਮਾਮਾ ਮਟੌਰ, ਪ੍ਰਧਾਨ ਜਿਲ੍ਹਾ ਮੁਹਾਲੀ, ਪ੍ਰਭ ਬੈਦਵਾਨ, ਜੰਗ ਬਹਾਦੁਰ, ਅਮਰਨਾਥ (ਦੀਪ ਸਟੂਡਿਊ), ਸੱਤੀ ਗੱਜੂ ਖੇੜਾ, ਇਸ਼ਾਂਤ ਮੁਹਾਲੀ, ਸੁੱਖੀ, ਮਲਕੀਤ, ਅਮਨ, ਮਹਿਕ, ਰਾਜਦੀਪ ਰਾਏ, ਮਲਕੀਤ ਸਿੰਘ, ਸਾਹਿਲ ਖਾਨ, ਸਾਹਿਲ ਬਰਾੜ, ਵਿੱਕੀ ਸਿੱਧੂ ਵੀ ਮੌਜੂਦ ਸਨ|

Leave a Reply

Your email address will not be published. Required fields are marked *