ਯੂਥ ਆਫ ਪੰਜਾਬ ਦੇ ਵਫਦ ਨੇ ਪੰਜਾਬੀ ਬਚਾਓ ਧਰਨੇ ਵਿਚ ਸਮੁਲੀਅਤ ਕੀਤੀ

ਐਸ ਏ ਐਸ ਨਗਰ, 1 ਨਵਬੰਰ (ਸ.ਬ.) ਯੂਥ ਆਫ ਪੰਜਾਬ ਦੇ ਚੇਅਰਮੈਨ ਸ੍ਰੀ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਅਕਤੀਆਂ ਦਾ ਜਥਾ ਅੱਜ ਮਟੌਰ ਤੋਂ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਪੰਜਾਬੀ ਬਚਾਓ ਧਰਨੇ ਵਿੱਚ ਹਿਸਾ ਲੈਣ ਲਈ ਰਵਾਨਾ ਹੋਇਆ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਬੈਦਵਾਨ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹੀ ਪੰਜਾਬੀ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ| ਚੰਡੀਗੜ੍ਹ ਦੀ ਅਫਸਰਸਾਹੀ ਆਪਣੀ ਸਹੂਲਤ ਲਈ ਪੰਜਾਬੀ ਦੀ ਥਾਂ ਅੰਗਰੇਜੀ ਨਾਲ ਹੀ ਕੰਮ ਕਾਜ ਚਲਾ ਰਹੀ ਹੈ| ਉਹਨਾਂ ਕਿਹਾ ਕਿ ਭਾਰਤ ਦੇ ਹੋਰਨਾਂ ਸੂਬਿਆਂ ਦੀ ਰਾਜਧਾਨੀਆਂ ਵਿੱਚ ਸਿਰਫ ਰਾਜ ਭਾਸ਼ਾ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਪਰ ਪੰਜਾਬ ਦੀ ਰਾਜਧਾਨੀ ਵਿੱਚ ਬਿਲਕੁਲ ਇਸਦੇ ਉਲਟ ਕੰਮ ਹੋ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਚੰਡੀਗੜ੍ਹ ਤੇ ਪੰਜਾਬ ਵਿੱਚ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ|
ਇਸ ਮੌਕੇ ਲਖਬੀਰ ਸਿੰਘ ਕਲਸੀ, ਬਬਨਦੀਪ ਸਿੰਘ ਬੱਬੂ, ਸਤਨਾਮ ਸਿੰਘ ਧੀਮਾਨ, ਸ਼ੁਭ ਸੇਖੋਂ, ਗੁਰਜੀਤ ਸਿੰਘ ਮਟੌਰ, ਅਜੇ ਵਰਮਾ, ਫਰਿਆਦ ਖਾਨ, ਹਰਮਨ ਕਾਹਲੋਂ, ਬਚਿੱਤਰ ਮੌਜੂਦ ਸਨ|

Leave a Reply

Your email address will not be published. Required fields are marked *