ਯੂਥ ਆਫ ਪੰਜਾਬ ਨੇ ਆਸ਼ਰਮ ਦੀਆਂ ਬੱਚੀਆਂ ਨਾਲ ਦਿਵਾਲੀ ਮਨਾਈ

ਐਸ ਏ ਐਸ ਨਗਰ, 18 ਅਕਤੂਬਰ (ਸ.ਬ.) ਯੂਥ ਆਫ ਪੰਜਾਬ ਵਲੋਂ ਪਰਮਦੀਪ ਬੈਦਵਾਨ ਦੀ ਅਗਵਾਈ ਵਿੱਚ ਜੋਤੀ ਸਰੂਪ ਕੰਨਿਆ ਆਸ਼ਰਮ ਦੀਆਂ ਬੱਚੀਆਂ ਨਾਲ ਬੀਬੀ ਭਾਨੀ ਭਵਨ ਵਿਖੇ ਦਿਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ|
ਇਸ ਮੌਕੇ ਸੰਬੋਧਨ ਕਰਦਿਆਂ ਪਰਮਦੀਪ ਬੈਦਵਾਨ ਨੇ ਕਿਹਾ ਕਿ ਮੌਜੂਦਾ ਹਾਲਾਤ ਵਿਚ ਰੁੱਖ ਤੇ ਕੁੱਖ ਨੂੰ ਬਚਾਉਣਾ ਜਰੂਰੀ ਹੈ| ਜੇਕਰ ਧੀਆਂ ਹੀ ਨਹੀਂ ਹੋਣਗੀਆਂ ਤਾਂ ਪੁੱਤਰ ਵੀ ਨਹੀਂ ਹੋਣਗੇ ਅਤੇ ਨਾ ਵਿਆਹੇ ਜਾਣਗੇ| ਅੱਜ ਕਲ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ, ਹਰ  ਖੇਤਰ ਵਿਚ ਕੁੜੀਆਂ ਮੱਲਾਂ ਮਾਰ ਰਹੀਆਂ ਹਨ|  ਇਸ ਮੌਕੇ ਜੈਲਦਾਰ ਸਤਵਿੰਦਰ ਸਿੰਘ, ਰਮਾਂਕਾਂਤ ਕਾਲੀਆ, ਲੱਕੀ ਕਲਸੀ, ਬੱਬੂ ਮੁਹਾਲੀ, ਵਿਕਾਸ ਕੌਸ਼ਲ, ਗੁਰਦੀਪ ਸਿੰਘ ਵਿੱਕੀ, ਡਾਕਟਰ ਇਕਬਾਲ ਸਿੰਘ, ਸਿਮਰਨ ਬੈਦਵਾਨ, ਸਤਨਾਮ ਧੀਮਾਨ,ਅਮਨ ਗਿੱਲ, ਗੁਰਜੀਤ ਮਟੌਰ, ਹਨੀ ਕਲਸੀ, ਮਨਵੀਰ ਬੈਦਵਾਨ, ਬਿੱਲਾ, ਚੰਚਲ ਧੀਮਾਨ ਅਤੇ ਰਾਜਵਿੰਦਰ ਬਾਬਾ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *