ਯੂਥ ਆਫ ਪੰਜਾਬ ਨੇ ਪੰਛੀਆਂ ਦੇ ਪਾਣੀ ਪੀਣ ਲਈ ਕਸੋਰੇ ਵੰਡੇ

ਕੁਰਾਲੀ, 3 ਅਪ੍ਰੈਲ (ਸ.ਬ.) ਯੂਥ ਆਫ਼ ਪੰਜਾਬ ਵੱਲੋਂ ਗਰਮੀਆਂ ਦੇ ਮੱਦੇਨਜ਼ਰ ਪੰਛੀਆਂ ਦੇ ਲਈ ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਮਿੱਟੀ ਦੇ ਪਾਣੀ ਰੱਖਣ ਵਾਲੇ ਕਸੋਰੇ ਸਥਾਨਕ ਸਬਜ਼ੀ ਮੰਡੀ ਚੌਕ ਵਿੱਚ ਵੰਡੇ ਗਏ| ਸੰਸਥਾ ਦੇ ਚੇਅਰਮੈਨ ਪਰਮਦੀਪ ਬੈਦਵਾਨ, ਪ੍ਰਧਾਨ ਰਮਾਕਾਂਤ ਕਾਲੀਆ, ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਜਰਨਲ ਸਕੱਤਰ ਲੱਕੀ ਕਲਸੀ ਦੀ ਅਗਵਾਈ ਵਿੱਚ ਪੰਜ ਸੌ ਤੋਂ ਵੱਧ ਕਸੋਰੇ ਵੰਡੇ ਗਏ| ਇਸ ਮੌਕੇ ਪੰਛੀਆਂ ਲਈ ਘਰਾਂ ਦੀਆਂ ਛੱਤਾਂ, ਰੌਸ਼ਨਦਾਨਾਂ ਅਤੇ ਖੁੱਲ੍ਹੇ ਵਿਹੜਿਆਂ ਆਦਿ ਵਿੱਚ ਪਾਣੀ ਦੇ ਕਸੋਰੇ ਰੱਖਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਡਾ.ਇਕਬਾਲ ਸਿੰਘ, ਜਸਵਿੰਦਰ ਸਿੰਘ ਸ਼ਿੰਦਾ, ਰਣਜੀਤ ਕਾਕਾ, ਵਿਕਾਸ ਕੌਸ਼ਲ, ਰਣਧੀਰ ਸਿੰਘ ਚਿੰਟੂ, ਵਨੀਤ ਕਾਲੀਆਂ, ਮੱਟੂ ਬਾਂਸਲ, ਹਿਤੇਸ਼ ਹਿਤੀ, ਦੀਪਕ ਵਿਨਾਇਕ, ਅਮਰਜੀਤ ਧੀਮਾਨ, ਦਿਨੇਸ਼ ਨਿਪੀ, ਮਨੋਜ ਸਨੂਪੀ, ਹਰਪ੍ਰੀਤ ਬਿੱਲਾ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *