ਯੂਥ ਆਫ ਪੰਜਾਬ ਨੇ ਬੱਚਿਆਂ ਨੂੰ ਗਰਮ ਕੋਟੀਆਂ, ਚੱਪਲਾਂ ਅਤੇ ਬੂਟ ਵੰਡੇ

ਐਸ ਏ ਐਸ ਨਗਰ, 21 ਨਵੰਬਰ (ਸ.ਬ.) ਯੂਥ ਆਫ ਪੰਜਾਬ ਵਲੋਂ ਪਿੰਡ ਦੁਸਾਰਨਾ ਦੇ ਚਿਲਡਰਨ ਹੋਮ ਦੇ 34 ਬੱਚਿਆਂ ਨੂੰ ਗਰਮ ਕੋਟੀਆਂ, ਚੱਪਲਾਂ ਅਤੇ ਬੂਟ ਵੰਡੇ ਗਏ| ਇਸ ਮੌਕੇ ਯੂਥ ਆਫ ਪੰਜਾਬ ਦੇ ਪ੍ਰਧਾਨ ਰਮਾਂਕਾਂਤ ਕਾਲੀਆ ਨੇ ਕਿਹਾ ਕਿ ਯੂਥ ਆਫ ਪੰਜਾਬ ਵਲੋਂ ਬਚਿਆਂ ਨੂੰ ਜਲਦੀ ਹੀ ਕਿਤਾਬਾਂ, ਕਾਪੀਆਂ ਤੇ ਹੋਰ ਸਮਾਨ ਵੀ ਵੰਡਿਆ ਜਾਵੇਗਾ| ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਲੱਕੀ ਕਲਸੀ, ਆਸੀਸ ਸ਼ਰਮਾ, ਬੱਬੂ ਕੁਰਾਲੀ, ਪ੍ਰਿੰਸ ਸ਼ਰਮਾ, ਸਤਨਾਮ ਧੀਮਾਨ, ਮਨੋਜ ਕੁਮਾਰ, ਰਣਧੀਰ ਸਿੰਘ, ਪਰਮਿੰਦਰ ਸੋਮਲ, ਮੌਜੀ ਘੁੰਮਣ, ਰਾਜੀਵ ਗੋਲੂ ਅਤੇ ਅਜੈ ਭਾਰਤੀ ਵੀ ਮੌਜੂਦ ਸਨ|

Leave a Reply

Your email address will not be published. Required fields are marked *