ਯੂਥ ਆਫ ਪੰਜਾਬ ਨੇ ਵਰਦੀਆਂ ਵੰਡੀਆਂ

ਐਸ. ਏ. ਐਸ ਨਗਰ, 20 ਦਸੰਬਰ (ਸ.ਬ.) ਯੂਥ ਆਫ ਪੰਜਾਬ ਨੇ ਪਿੰਡ ਰਾਜੋਮਾਜਰਾ ਦੇ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਵਰਦੀਆਂ ਵੰਡੀਆਂ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਇਸ ਮੌਕੇ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਬੂਟ, ਪੈਂਟ ਕਮੀਜ, ਕੋਟੀਆਂ ਅਤੇ ਜੁਰਾਬਾਂ ਦੀ ਵੰਡ ਕੀਤੀ ਗਈ| ਉਹਨਾਂ ਕਿਹਾ ਕਿ ਸੰਸਥਾ ਵਲੋਂ ਸਮਾਨ ਭਲਾਈ ਦੇ ਕੰਮ ਅੱਗੇ ਵੀ ਜਾਰੀ ਰੱਖੇ ਜਾਣਗੇ|
ਇਸ ਮੌਕੇ ਸੰਸਥਾ ਦੇ ਪ੍ਰਧਾਨ ਰਮਾਂਕਾਂਤ ਕਾਲੀਆ, ਜਨਰਲ ਸਕੱਤਰ ਲੱਕੀ ਕਲਸੀ, ਬੱਬੂ ਕਰਾਲੀ, ਸਤਨਾਮ ਧੀਮਾਨ, ਪਿੰਡ ਰਾਜੋਮਾਜਰਾ ਦੇ ਸਰਪੰਚ ਜਤਿੰਦਰ ਸਿੰਘ, ਸਕੂਲ ਦੇ ਹੈਡਮਾਸਟਰ ਤੇ ਸਟਾਫ ਮੌਜੂਦ ਸਨ|

Leave a Reply

Your email address will not be published. Required fields are marked *