ਯੂਥ ਆਫ ਪੰਜਾਬ ਨੇ ਸਮਰਥ ਜੀਉ ਸੰਸਥਾ ਵਿਖੇ ਲੋਹੜੀ ਮਨਾਈ

ਐਸ ਏ ਐਸ ਨਗਰ, 12 ਜਨਵਰੀ (ਸ.ਬ.) ਯੂਥ ਆਫ ਪੰਜਾਬ ਵਲੋਂ ਫਾਈਟ ਫਾਰ ਰਾਈਟ ਸੰਸਥਾ ਦੇ ਮੈਂਬਰਾਂ ਨਾਲ ਮਿਲ ਕੇ ਸਮਰਥ ਜੀਉ ਸੰਸਥਾ ਸੈਕਟਰ 15 ਚੰਡੀਗੜ੍ਹ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਲੋਹੜੀ ਮਨਾਈ ਗਈ| ਸਮਰਥ ਜੀਉ ਸੰਸਥਾ ਬੋਲਣ ਅਤੇ ਸੁਣਨ ਤੋਂ ਅਸਮਰਥ ਅਤੇ ਦਿਮਾਗੀ ਤੌਰ ਤੇ ਅਸੰਤੁਲਿਤ ਬੱਚਿਆਂ ਦੀ ਸਾਂਭ ਸੰਭਾਲ ਕਰਦੀ ਹੈ|
ਇਸ ਮੌਕੇ ਤੇ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਸਾਨੂੰ ਤਿਉਹਾਰ ਅਜਿਹੀਆਂ ਸੰਸਥਾਵਾਂ ਵਿੱਚ ਜਾ ਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਇਹਨਾਂ ਸਪੈਸ਼ਲ ਬੱਚਿਆਂ ਨੂੰ ਵੀ ਖੁਸ਼ੀ ਦਿੱਤੀ ਜਾ ਸਕੇ| ਉਹਨਾਂ ਕਿਹਾ ਕਿ ਸਾਨੂੰ ਸਮਰਥ ਜੀਉ ਸੰਸਥਾ ਵਰਗੀਆਂ ਸੰਸਥਾਵਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ ਤਾਂ ਕਿ ਇਹਨਾਂ ਬੱਚਿਆਂ ਨੂੰ ਸਹੀ ਤਰੀਕੇ ਦੇਖਭਾਲ ਹੋ ਸਕੇ|
ਇਸ ਮੌਕੇ ਯੂਥ ਆਫ ਪੰਜਾਬ ਦੇ ਪ੍ਰਧਾਨ ਰਮਾਂਕਾਤ ਕਾਲੀਆ, ਵਾਈਸ ਪ੍ਰਧਾਨ ਬੱਬੂ ਮੁਹਾਲੀ, ਵਾਈਸ ਪ੍ਰਧਾਨ ਜੱਗੀ ਧਨੋਆ, ਵਿਕਾਸ ਕੌੰਸ਼ਲ, ਪਰਮਿੰਦਰ ਜੈਸਵਾਲ ਸਾਬਕਾ ਪ੍ਰਧਾਨ ਯੂਨੀਵਰਸਿਟੀ, ਆਸ਼ੀਸ਼ ਸ਼ਰਮਾ, ਜਸਪਾਲ ਸਿੰਘ ਪਾਲੀ, ਜੰਗ ਬਹਾਦੁਰ, ਲਲਿਤ ਕੁਮਾਰ, ਗੁਰਜੀਤ ਮਾਮਾ ਮਟੌਰ, ਸ਼ੈਰੀ ਚੱਕਲ ਅਤੇ ਫਾਈਟ ਫਾਰ ਰਾਈਟ ਦੇ ਮੈਂਬਰ ਸਿਮਰਨ ਕੌਰ ਗਿੱਲ ਅਤੇ ਸਨੇਹ ਅਗਰਵਾਲ ਵੀ ਹਾਜ਼ਿਰ ਸਨ|

Leave a Reply

Your email address will not be published. Required fields are marked *