ਯੂਥ ਆਫ ਪੰਜਾਬ ਵਲੋਂ ਗਗਨ ਪਹਿਲਵਾਨ ਦਾ 15 ਕਿਲੋ ਦੇਸੀ ਘਿਓ ਨਾਲ ਸਨਮਾਨ


ਐਸ ਏ ਐਸ ਨਗਰ, 12 ਨਵੰਬਰ (ਸ.ਬ.)  ਸੰਸਥਾ ਯੂਥ ਆਫ ਪੰਜਾਬ ਵਲੋਂ ਛੋਟੀ ਉਮਰੇ ਨਾਮਣਾ ਖੱਟਣ ਵਾਲੇ ਸੋਹਾਣਾ ਵਾਸੀ ਗਗਨ ਪਹਿਲਵਾਨ ਦਾ ਸੋਹਾਣਾ ਦੇ ਕਬੱਡੀ ਕੱਪ ਵਿਖੇ ਪੰਦਰਾਂ ਕਿੱਲੋ ਦੇਸੀ ਘੀ ਨਾਲ ਸਨਮਾਨ ਕੀਤਾ ਗਿਆ| 
ਇਸ ਮੌਕੇ ਸੰਸਥਾ ਦੇ ਚੇਅਰਮੈਨ ਪਰਮਦੀਪ ਬੈਦਵਾਨ ਨੇ ਕਿਹਾ ਕਿ  ਗਗਨ ਪਹਿਲਵਾਨ ਦੇ ਪਿਤਾ ਤਿੱਤਰ ਪਹਿਲਵਾਨ ਨੇ ਆਪਣੇ ਸਮੇਂ ਦੌਰਾਨ ਪਹਿਲਵਾਨੀ ਕਰਦਿਆਂ ਅਨੇਕਾਂ ਇਨਾਮ ਜਿੱਤੇ ਸਨ ਅਤੇ ਪਹਿਲਵਾਨੀ ਛੱਡਣ ਉਪਰੰਤ ਉਹਨਾਂ ਨੇ ਆਸ ਪਾਸ ਦੇ ਪਿੰਡਾਂ ਦੇ ਨੌਜੁਆਨਾਂ ਨੂੰ ਇਕੱਠੇ ਕਰਕੇ ਪਹਿਲਵਾਨੀ ਦੀ ਕੋਚਿੰਗ ਦੇਣੀ ਸ਼ੁਰੂ ਕੀਤੀ ਅਤੇ ਆਪਣਾ ਅਖਾੜਾ ਬਣਾਇਆ ਅਤੇ ਉਹ ਹੁਣੇ ਵੀਨਵੇਂ ਨੌਜੁਆਨਾਂ ਨੂੰ  ਮੁਫਤ ਵਿੱਚ ਪਹਿਲਵਾਨੀ ਦੇ ਗੁਰ ਸਿਖਾ ਰਹੇ ਹਨ| 
ਇਸ ਮੌਕੇ  ਬਿੰਦਰਾ ਬੈਦਵਾਣ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਸਾਨੂੰ ਸਾਡੀ ਆਉਣ ਵਾਲੀ ਪੀੜੀ ਨੂੰ ਖੇਡਾਂ ਨਾਲ ਜੋੜ ਕੇ ਰੱਖਣ ਦੀ ਲੇੜ ਹੈ| ਉਹਨਾਂ ਕਿਹਾ ਕਿ ਅੱਜ ਕੱਲ ਜਿੱਥੇ ਬਹੁਤੇ ਨੌਜੁਆਨ ਨਿਰਾਸ਼ਾ ਦੇ ਆਲਮ ਵਿੱਚ ਆਪਣੇ ਆਪ ਨੂੰ ਨਸ਼ੇ ਦੇ ਗੁਲਾਮ ਬਣਾ ਰਹੇ ਨੇ,  ਉੱਥੇ ਗਗਨ ਪਹਿਲਵਾਨ ਵਰਗੇ ਕੁਝ ਨੌਜੁਆਨ ਵੀ ਹਨ ਜਿਹਨਾਂ ਨੇ ਪਹਿਲਵਾਨੀ ਵਿੱਚ ਆਪਣੇ ਪਿਤਾ ਪਰਿਵਾਰ ਜਾਂ ਪਿੰਡ ਦਾ ਹੀ ਨਹੀਂ ਸਗੋਂ ਇਲਾਕੇ ਦਾ ਮਾਣ ਵਧਾਇਆ ਹੈ| 
ਉਹਨਾਂ ਸਰਕਾਰੀ ਤੰਤਰ ਤੇ ਨਿਰਾਸ਼ਾ ਪ੍ਰਗਟ ਹੋਏ ਕਿਹਾ ਕਿ ਸਾਡੀਆਂ ਸਰਕਾਰਾਂ ਹੀ ਇਹਨਾਂ ਉਭਰਦੇ ਖਿਡਾਰੀਆਂ ਵੱਲ ਧਿਆਨ ਨਹੀਂ ਦੇ ਰਹੀਆਂ ਅਤੇ ਜੇਕਰ ਸਰਕਾਰ ਨਵੇਂ ਖਿਡਾਰੀਆਂ ਵੱਲ ਇਮਾਨਦਾਰੀ ਨਾਲ ਤਵੱਜੋ ਦੇਵੇ ਤਾਂ ਇਹੋ ਜਿਹੇ ਹੋਣਹਾਰ ਬੱਚੇ ਇਲਾਕੇ ਦਾ ਹੀ ਨਹੀਂ ਸਗੋਂ ਦੇਸ਼ ਦਾ ਮਾਣ ਵਧਾ ਸਕਦੇ ਹਨ| ਇਸ ਮੌਕੇ ਉਹਨਾਂ ਸਰਕਾਰ ਦੀ ਖੇਡਾਂ ਪ੍ਰਤੀ ਕਾਰਜਸ਼ੈਲੀ ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਸਮਾਜ ਸੇਵੀ ਸੰਸਥਾਵਾਂ ਅਤੇ ਖੇਡ ਪ੍ਰਮੋਟਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਰਕਾਰ ਤੋੰ ਬਿਨਾਂ ਕੋਈ ਵੀ ਆਸ ਲਗਾਏ ਗਗਨ ਪਹਿਲਵਾਨ ਵਰਗੇ ਖਿਡਾਰੀਆਂ ਦੀ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ ਤਾਂ ਕਿ  ਨਵੇਂ ਉੱਭਰ ਰਹੇ ਖਿਡਾਰੀਆਂ ਨੂੰ ਮੌਕਾ ਮਿਲ ਸਕੇ ਅਤੇ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁਲਿਤ ਕੀਤਾ ਜਾ ਸਕੇ|
ਇਸ ਮੌਕੇ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੁਹਾਲੀ, ਕੈਸ਼ੀਅਰ ਵਿੱਕੀ ਮਨੌਲੀ, ਮਹਿੰਦਰ ਸਿੰਘ ਸੋਹਾਣਾ, ਨਿੰਨੂ ਸੋਹਾਣਾ, ਦੀਸ਼ਾ ਸੋਹਾਣਾ, ਸੁਭਾਸ਼ ਸੋਹਾਣਾ, ਜੱਗੀ ਬੈਦਵਾਨ ਅਤੇ ਨਿਰਭੈ ਨੱਤ ਸਮੇਤ ਹੋਰ ਸਖਸ਼ੀਅਤਾਂ ਹਾਜ਼ਰ ਸਨ| 

Leave a Reply

Your email address will not be published. Required fields are marked *