ਯੂਥ ਆਫ ਪੰਜਾਬ ਵਲੋਂ ਲੋੜਵੰਦ ਪਰਿਵਾਰ ਦੇ ਘਰ ਦਾ ਲੈਂਟਰ ਪਵਾਇਆ

ਐਸ.ਏ.ਐਸ.ਨਗਰ, 24 ਸਤੰਬਰ (ਸ.ਬ.)  ਯੂਥ ਆਫ ਪੰਜਾਬ ਵਲੋਂ ਪਿੰਡ ਸਿੰਘਪੁਰਾ ਕੁਰਾਲੀ ਨੇੜੇ ਇੱਕ ਲੋੜਵੰਦ ਪਰਿਵਾਰ ਦੇ ਘਰ ਦਾ ਲੈਂਟਰ ਪਵਾਇਆ ਗਿਆ| ਪਿੰਡ ਚਟੌਲੀ ਦੇ ਵਸਨੀਕ ਸ੍ਰ. ਗੁਰਦੀਪ ਸਿੰਘ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਦੌਰਾਨ ਉਹਨਾਂ ਦੀ ਸੱਸ ਬਲਦੇਵ ਕੌਰ ਦਾ ਘਰ ਕੱਚਾ ਹੋਣ ਕਾਰਨ ਢਹਿ ਗਿਆ ਸੀ ਜਿਸ ਕਾਰਨ ਉਹਨਾਂ ਦਾ ਸਾਰਾ ਸਮਾਨ ਨੁਕਸਾਨਿਆ ਗਿਆ ਸੀ| 
ਬਲਦੇਵ ਕੌਰ  ਆਂਗਨਵਾੜੀ ਵਿੱਚ ਕੰਮ ਕਰਦੀ ਹੈ ਅਤੇ ਇਸ ਘਰ ਵਿੱਚ ਉਹ ਆਪਣੇ 16 ਸਾਲਾਂ ਪੁੱਤਰ ਸਮੇਤ ਰਹਿੰਦੀ ਹੈ| ਆਰਥਿਕ ਪੱਖੋਂ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਇਹ ਪਰਿਵਾਰ ਗੁਆਂਢੀਆਂ ਦੇ ਘਰੇ ਸਮਾਨ ਰੱਖ ਕੇ ਦਿਨ ਕੱਟਣ ਲਈ ਮਜਬੂਰ ਸੀ| 
ਇਸ ਸੰਬਧੀ ਜਦੋਂ ਗੁਰਦੀਪ ਸਿੰਘ ਨੇ ਆਪਣੇ ਪਿੰਡ ਚਟੌਲੀ ਦੇ ਸਰਪੰਚ ਅਤੇ ਯੂਥ ਆਫ ਪੰਜਾਬ ਦੇ ਚੀਫ ਕੁਆਰਡੀਨੇਟਰ ਜੱਗੀ ਧਨੋਆ ਨੂੰ ਦੱਸਿਆ ਤਾਂ ਉਹਨਾਂ ਨੇ ਇਸ ਪਰਿਵਾਰ ਦੀ ਮਦਦ ਕਰਨ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ ਸੰਸਥਾ ਵਲੋਂ ਲੈਂਟਰ ਦਾ ਕੰਮ ਮੁਕੰਮਲ ਕਰਵਾਇਆ ਗਿਆ| ਸੰਸਥਾ ਦੇ ਮੀਤ ਪ੍ਰਧਾਨ ਬੱਬੂ ਮੁਹਾਲੀ ਨੇ ਦੱਸਿਆ ਕਿ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਅਤੇ ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਸਥਾ ਵਲੋਂ ਲੋਕ ਭਲਾਈ ਦੇ ਕੰਮ ਨਿਰੰਤਰ ਜਾਰੀ ਹਨ|

Leave a Reply

Your email address will not be published. Required fields are marked *