ਯੂਥ ਆਫ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਵਾਲੀ ਟੀ ਸ਼ਰਟ ਲਾਂਚ

ਐਸ ਏ ਐਸ ਨਗਰ, 24 ਮਾਰਚ (ਸ.ਬ.) ਯੂਥ ਆਫ ਪੰਜਾਬ ਸੰਸਥਾ ਵੱਲੋਂ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਸ਼ਹੀਦ ਏ ਆਜਮ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ| ਸ਼ਿਵ ਮੰਦਿਰ ਬਾਬਾ ਬਾਲ ਭਾਰਤੀ ਦੇ ਸਮਾਧੀ ਅਸਥਾਨ ਤੇ ਹੋਏ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਸੂਫੀ ਗਾਇਕ ਅਲੀ ਬ੍ਰਦਰਜ਼ ਵੱਲੋਂ ਸ਼ਹੀਦ ਭਗਤ ਸਿੰਘ ਦੀਤਸਵੀਰ ਦੇ ਲੋਗੋ ਵਾਲੀ ਟੀ ਸ਼ਰਟ ਲਾਂਚ ਕੀਤੀ ਗਈ|
ਇਸ ਮੌਕੇ ਸਾਫ ਸੁਥਰੀ, ਅਰਥ ਭਰਪੂਰ ਤੇ ਸਮਾਜ ਨੂੰ ਸੇਧ ਦੇਣ ਵਾਲੀ ਨਿੱਘਰ ਗਾਇਗੀ ਲਈ ਅਲੀ ਬ੍ਰਦਰਜ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਬੋਲਦਿਆਂ ਪਰਮਦੀਪ ਸਿੰਘ ਬੈਦਵਾਣ ਨੇ ਕਿਹਾ ਕਿ ਸ਼ਹੀਦ ਭਗਤ ਦੀ ਸ਼ਹਾਦਤ ਮੌਕੇ ਪੰਜਾਬ ਦੇ ਗਾਇਕਾਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਕਬਜੇ, ਹਥਿਆਰਾਂ ਤੇ ਗੈਂਗਲੈਂਡ ਨੂੰ ਉਕਸਾਹਟ ਦੇਣ ਵਾਲੀ ਲੱਚਰ ਗਾਇਕੀ ਤੋਂ ਤੌਬਾ ਕਰਕੇ ਸਾਫ ਸੁਥਰੀ ਸਮਾਜ ਅਤੇ ਨੌਜਵਾਨਾਂ ਨੂੰ ਸੇਧ ਦੇਣ, ਮਿਹਨਤ ਕਰਨ ਤੇ ਬੁਲੰਦੀਆਂ ਛੂਹਣ ਵਾਲੀ ਗਾਇਕੀ ਵੱਲ ਧਿਆਨ ਦੇਣਗੇ ਤਾਂ ਜੋ ਸੂਬੇ ਦੇ ਨੌਜਵਾਨ ਗੈਂਗਸਟਰ ਤੇ ਨਸ਼ਿਆਂ ਵਾਲਾ ਰਾਹ ਛੱਡ ਕੇ ਆਪਣੇ ਸੂਬੇ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਂਦੇ ਹੋਏ ਸ਼ਹੀਦਾਂ ਦੇ ਦਰਸਾਏ ਰਸਤੇ ਤੇ ਤੁਰਨ| ਇਸ ਮੌਕੇ ਬਿੰਦਰਾ ਬੈਦਵਾਣ ਐਮ ਸੀ, ਰਮਾਕਾਂਤ ਕਾਲੀ ਪ੍ਰਧਾਨ ਯੂਥ ਆਫ ਪੰਜਾਬ, ਗੁਰਜੀਤ ਮਾਮਾ ਪ੍ਰਧਾਨ ਮੁਹਾਲੀ ਯੂਥ ਆਗੂ ਸ਼ੁਭ ਸੇਖੋਂ, ਗੁਰਪ੍ਰੀਤ ਢਿੱਲੋਂ, ਸਲੀਮ ਖਾਨ ਅਤੇ ਮੰਦਿਰ ਕਮੇਟੀ ਦੇ ਮੈਂਬਰ ਵੀ ਹਾਜਿਰ ਸਨ|

Leave a Reply

Your email address will not be published. Required fields are marked *